ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, December 22, 2017

Jad Mann Mira Hai - Bhajan Aadi

ਜਦ ਮਨ ਮਿਰਾ ਹੈ ਹੁੰਦਾ ਸੱਜਣਾਂ ਉਦਾਸ ਏਥੇ!
ਲੈਣਾ ਬੜਾ ਹੈ ਔਖਾ ਹਰ ਇਕ ਸਵਾਸ ਏਥੇ!
ਜਦ ਤਕ ਮਿਰਾ ਹੈ ਜੀਵਨ ਬੁਝਣੀ ਨਹੀਂ ਕਦੇ ਵੀ ,
ਸਤ ਸਾਗਰਾਂ ਨੂੰ ਪੀ ਕੇ ਦਿਲ ਦੀ ਪਿਆਸ ਏਥੇ!
ਅਪਣੇ ਦੁੱਖਾਂ ਦੇ ਮਾਰੇ ਜ਼ਖ਼ਮੀੰ ਨੇ ਲੋਕ ਸਾਰੇ,
ਇਕ ਦੂਜੇ ਨੂੰ ਦੇ ਰਹੇ ਨੇ ਆਪੇ ਧਰਾਸ ਏਥੇ!
ਰੁੱਖਾਂ ਦਾ ਕਤਲ ਕਰਕੇ ਛਾਂਵਾਂ ਨੂੰ ਭਾਲ਼ਦੇ ਨੇ,
ਧੁੱਪਾਂ ਤੋਂ ਹੋਣਾ ਚਾਹੁੰਦੇ ਲੋਕੀ ਖ਼ਲਾਸ ਏਥੇ!
ਮੈੰ ਮੈੰ ਦੇ ਗਰਬ ਅੰਦਰ ਮਖ਼ਮੂਰ ਹੋਏ ਸਾਰੇ,
ਭੁੱਲਕੇ ਕੋਈ ਨਾ ਜਾਵੇ ਉਲਫ਼ਤ ਦੇ ਪਾਸ ਏਥੇ!
ਕਾਹਦਾ ਗ਼ਰੂਰ ਦਿਲਬਰ ਝੌੰਕਾ ਹਵਾ ਦਾ ਜੀਵਨ,
ਕੋਈ ਨਾ ਜਾਣੇ ਕਿੱਥੇ ਨਿਕਲੂ ਸਵਾਸ ਏਥੇ!
ਲੜਦੇ ਨੇ ਲੱਖ 'ਆਦੀ' ਅਪਣੇ ਲਹੂ ਦੇ ਰਿਸ਼ਤੇ,
ਹੁੰਦਾ ਕਦੇ ਨਾ ਵੱਖਰਾ ਨੌੰਹਾਂ ਤੋੰ ਮਾਸ ਏਥੇ!

No comments:

Post a Comment