ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, December 4, 2017

Heer - Hakam Singh Meet

ਬਿਨਾਂ ਸੱਜਣਾਂ ਰਾਤਾਂ ਹੋਈਆਂ ਵੱਡੀਆਂ ,
ਝੜ ਗਿਆ ਮਾਸ ਰਹਿ ਗਈਆਂ ਹੱਡੀਆਂ ।
ਮੇਰਾ ਤੀਲਾਂ ਤੀਲਾਂ ਹੋਇਆ ਜਿਸਮ ਦਾ ,
ਇਸ਼ਕ ਛੁਪਾਇਆਂ ਕਦੇ ਨਹੀਂ ਛੁਪਦਾ ।
ਮੈਂ ਬਣ ਚੁੱਕੀ ਸਾਦਨੀ ਤੂੰ ਬਣਿਆ ਰਾਝਾਂ ,
ਮੈਨੂੰ ਗਲੀ ਵਿੱਚ ਰਿਹਾ ਮਾਰਦਾ ਅਵਾਜ਼ਾਂ ।
ਮੈਨੂੰ ਕਮਲੀ ਕਮਲੀ ਆਖ ਦੀਆਂ ਨਾਰਾਂ ,
ਹੀਰ ਨਿਮਾਣੀ ਕੈਦ ਕੀਤੀ ਵਿੱਚ ਦੀਵਾਰਾਂ ।
ਰਿਹਾ ਨਾ ਦੁਨੀਆਂ ਤੇ ਹੀਰ ਦਾ ਟਿਕਾਣਾ ,
ਹਾਕਮ ਮੀਤ ਤੇਰਾ ਮਿਲਿਆ ਨਾਂ ਸਿਰਨਾਵਾਂ ।
ਹਾਕਮ ਸਿੰਘ ਮੀਤ
ਮੰਡੀ ਗੋਬਿੰਦਗਡ਼੍ਹ 29,7,2017

No comments:

Post a Comment