ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, December 4, 2017

Mini Kahani ( Darwaje Band) - Hakam Singh Meet

ਮਿੰਨੀ ਕਹਾਣੀ " ਦਰਵਾਜ਼ੇ ਬੰਦ "
ਮੇਰੇ ਪਿੰਡ ਬੌਂਦਲੀ ਵਿਖੇ ਦੋ ਭਰਾ ਆਪਣੇ ਮਾਤਾਪਿਤਾ ਦੇ ਸੁਵਾਰਗ ਸੁਧਾਰਨ ਤੋਂ ਬਾਅਦ ਵੀ ਬਹੁਤ ਪਿਆਰ ਸਤਿਕਾਰ ਨਾਲ ਇੱਕੋ ਘਰ ਵਿੱਚ ਇਕੱਠੇ ਰਹਿ ਰਹੇ ਸਨ !
ਜਿਸ ਵਿੱਚ ਬਲਦੇਵ ਸਿੰਘ ਵੱਡਾ ਅਤੇ ਜਰਨੈਲ ਸਿੰਘ ਛੋਟਾ ਸੀ ਦੋਹਨੇ ਖੇਤੀਬਾਡ਼ੀ ਦਾ ਹੀ ਕੰਮ ਕਰਦੇ ਸਨ ! ਇੱਕ ਦਿਨ ਦੋਵਾਂ ਭਰਾਵਾਂ ਦਾ ਕਿਸੇ ਗੱਲ ਨੂੰ ਲੈ ਕੇ ਝਗਡ਼ਾ ਹੋ ਗਿਆ ! ਅਜੇ ਆਪਸ ਵਿੱਚ ਝਗੜ ਹੀ ਰਹੇ ਸਨ ! ਤਾਂ ਅਚਾਨਕ ਪਿੰਡ ਦਾ ਨਵਾਂ ਬਣਿਆ ਪੰਚ ਆ ਗਿਆ " ਬਲਦੇਵ ਸਿੰਘ " ਕਿਉਂ ਲੜੀ ਜਾਨਾ ਛੋਟੇ ਵੀਰ ਨਾਲ ਨਹੀਂ " ਪੰਚਾ " ਮੈਂ ਲੜ ਨਹੀਂ ਰਿਹਾ ਮੈਂ ਤਾਂ ਸਮਝਾ ਰਿਹਾ ਹਾਂ " ਪੰਚ " ਬੋਲਿਆ " ਜੈਲਿਆ " ਤੂੰ ਆਪਣੇ ਵੱਡੇ ਵੀਰ ਦੀ ਗੱਲ ਮੰਨ ਲਿਆ ਕਰ ਨਾਲੇ ਮਾਤਾਪਿਤਾ ਮਰਨ ਤੋ ਬਾਅਦ ਵੱਡੇ " ਭਾਈ ਤੇ ਭਰਜਾਈ ਮਾਂ ਪਿਓ ਵਰਗੇ ਹੁੰਦੇ ਨੇ ਜਿਸ ਤਰ੍ਹਾਂ ਤੇਰਾ ਵੱਡਾ ਭਰਾ ਕਹਿੰਦਾ ਮੰਨ ਲਈਦਾ , ਅਜੇ " ਪੰਚ " ਦਰਸ਼ਨ ਸਿੰਘ " ਦੀ ਗੱਲ ਅਜੇ ਵਿਚਾਲੇ ਸੀ " ਜੈਲੇ " ਤੋਂ ਧੱਕੇ ਨਾਲ ਬਣੇ " ਦਰਸ਼ਨ ਸਿੰਘ " ਪੰਚ ਦੀਆਂ ਗੱਲਾਂ ਸੁਣ ਕੇ ਰਿਹਾ ਨਾ ਗਿਆ ਵੱਡਿਆਂ " ਪੰਚਾ " ਮੇਰੇ ਵੱਲ ਮੂੰਹ ਕਰ ਮੈਨੂੰ ਦੱਸ ਤੈਨੂੰ ਇੱਥੇ ਸੱਦਿਆ ਕਿਹਨੇ ਆ ਨਾਲੇ ਮੈਨੂੰ ਦੱਸ ਤੂੰ ਆਪਣੇ ਛੋਟੇ ਭਰਾ ਦੀ ਜਮੀਨ ਕਿਉਂ ਦੱਬੀ ਕਿਉਂਕਿ ਤੈਨੂੰ ਮਾਂ ਪਿਓ ਸਮਝ ਦਾ ਸੀ ਇਸ ਕਰਕੇ ਦੱਬੀ ਨਾਲੇ ਤੇਰਾ ਛੋਟੇ ਭਰਾ ਤਾਂ ਤੇਰੀ ਪੂਰੀ ਗੱਲ ਮੰਨਦਾ ਸੀ ਇਸ ਲਈ ਆਪਣਿਆਂ ਦਾ ਹੀ ਘਰ ਉਜਾਡ਼ ਦਿੱਤਾ ਹੁਣ ਤੂੰ ਮੱਲੋ ਮੱਲੀ ਦਿਆਂ ਪੰਚਾ ਹੁਣ ਸਾਡਾ ਘਰ ਉਜਾੜਣ ਆ ਗਿਆ ਜਿਹਡ਼ਾ " ਪੰਚ " ਆਪ ਹੀ ਆਪਣਿਆਂ ਦਾ ਖੂਨ ਪੀ ਚੁੱਕਿਆ ਹੋਵੇ ਉਹ ਬਿਗਾਨਿਆਂ ਨੂੰ ਕਦੋ ਬਖਸ਼ੂ ਗਾ !
ਹੁਣ " ਪੰਚ " ਨੂੰ ਇਸਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਸਦੇ ਉੱਪਰ ਪਹਾਡ਼ ਗਿਰ ਗਿਆ ਹੋਵੇ , ਹੁਣ " ਪੰਚ " ਦੇ ਗਰਕਣ ਵਾਸਤੇ ਧਰਤੀ ਦਾ ਦਰਵਾਜ਼ਾ ਵੀ ਬੰਦ ਹੋ ਗਿਆ ਜਿਹਡ਼ੇ ਦਰਵਾਜ਼ੇ ਖੁਲ੍ਹੇ ਸੀ ਹੁਣ " ਪੰਚ " ਨੂੰ ਸਾਰੇ " ਹਾਕਮ ਮੀਤ " ਦਰਵਾਜ਼ੇ ਬੰਦ ਦਿਖਾਈ ਦੇ ਰਹੇ ਸੀ ! " ਪੰਚ " ਆਪਣੀ ਕੀਤੀ ਤੇ ਬਹੁਤ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਸੀ !!
ਹਾਕਮ ਸਿੰਘ ਮੀਤ ਬੌਂਦਲੀ
( ਮੰਡੀ ਗੋਬਿੰਦਗਡ਼੍ਹ )

No comments:

Post a Comment