ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, December 12, 2017

ਮਿੰਨੀ ਕਹਾਣੀ " ਆਪਣਾ ਮੰਜਾ " - Hakam Singh Meet


ਇੱਕ ਦਿਨ " ਸੁਰਿੰਦਰ " ਮੈਡਮ ਨੇ ਆਪਣੇ ਪਤੀ " ਰਾਮ ਸਿੰਘ " ਨੂੰ ਕਿਹਾ ਤੁਸੀਂ ਅੱਜ ਡਿਊਟੀ ਨਾਂ ਜਾਓ ਤੁਸੀਂ ਪਹਿਲਾਂ ਅੱਜ ਬਾਪੂ ਜੀ ਨੂੰ ਡਾਕਟਰ ਕੋਲ ਲੈ ਕੇ ਜਾਓ ਜੀ !
" ਰਾਮ ਸਿੰਘ " ਅੱਜ ਮੈਂ ਛੁੱਟੀ ਨਹੀਂ ਕਰ ਸਕਦਾ ਅੱਜ ਡੀ ਸੀ ਸਾਹਿਬ ਚੈਕਿੰਗ ਤੇ ਆਉਣ ਵਾਲੇ ਨੇ ਵੈਸੇ ਵੀ ਇਸ ਉਮਰ ਵਿੱਚ ਖੰਘ ਛੇਤੀ ਠੀਕ ਨਹੀਂ ਹੁੰਦੀ , "ਸੁਰਿੰਦਰ " ਮੈਂਡਮ ਬੋਲੀ ਸਾਰਾ ਦਿਨ ਖਾਓ ਖਾਓ ਕਰਕੇ ਪੇੑਸ਼ਾਨ ਕਰਕੇ ਰੱਖਦਾ ਅੈ ਅਾਏ ਗਏ ਤੇ ਬਹੁਤ ਸ਼ਰਮ ਆਉਂਦੀ ਅੈਂ !
ਕਲ " ਬੀਨਾ " ਮੈਂਡਮ ਆਈ ਸੀ ਆਪਣੇ ਘਰ ਚਾਹ ਵੀ ਨਹੀਂ ਪੀ ਕੇ ਗਈ ।" ਰਾਮ ਸਿੰਘ " ਕਿਉਂ " ਮੈਂਡਮ " ਬਾਪੂ ਦੀ ਖੁਲ ਖੁਲ ਬੰਦ ਨਹੀਂ ਹੋਈ ਮੈਨੂੰ ਬਹੁਤ ਸ਼ਰਮ ਆਈ ਜੀ ! ਮੇਰੀ ਗੱਲ ਸੁਣੋ ਆਪਣਾ ਮੱੱਝਾ ਵਾਲਾ ਕਮਰਾ ਖਾਲੀ ਪਿਆ ਹੈ ਮੱਝਾਂ ਤਾਂ ਆਪਾਂ ਵੇਚ ਦਿੱਤੀਆਂ ਨੇ ਨਾਲੇ ਹੁਣ ਕਿਹਡ਼ਾ ਆਪਾਂ ਮੱਝਾਂ ਲੈਂਣੀਆਂ ਹਨ । ਆਪਾਂ ਬਾਪੂ ਦਾ ਮੰਜਾ ਮੰਝਾਂ ਵਾਲੇ ਕਮਰੇ ਵਿੱਚ ਸਿਵਿੱਟ ਕਰ ਦਈਏ ,,
"ਰਾਮ ਸਿੰਘ " ਕਹਿਣ ਲੱਗਿਆ ਦੇਖਲਾ ਤੇਰੀ ਮਰਜ਼ੀ ਅੈਂ,,""ਨਾਲੇ ਆਪਾਂ ਵੀ ਹੁਣ ਤਾਂ ਰਿਟਾਈਰਮਿੰਟ ਹੋਣ ਵਾਲੇ ਹੀ ਹਾਂ ਨਾਲੇ ਮੈਨੂੰ ਵੀ ਤਾਂ ਖੰਘ ਕਦੇ ਕਦੇ ਛਿੜ ਹੀ ਜਾਂਦੀ ਅੈਂ ਫਿਰ ਕੱਲ ਨੂੰ ਆਪਣਾ ਮੰਜਾਂ ਵੀ ਆਪਣੇ ਬੱਚਿਆਂ ਵੱਲੋਂ ਉਸੇ ਕਮਰੇ ਵਿੱਚ ਸਜਾਇਆ ਜਾਵੇਗਾ !
" ਮੈਡਮ " ਔਖੀ ਜਿਹੀ ਝਾਕਣੀ ਝਾਕ ਕੇ " ਰਾਮ " ਵੱਲ ਆਪਣਾ ਮੂੰਹ ਵੱਟਕੇ ਬੈਠ ਗਈ ਅਤੇ ਕੋਈ ਜਵਾਬ ਨਹੀਂ ਦੇ ਸਕੀ !
ਹਾਕਮ ਸਿੰਘ ਮੀਤ ਬੌਂਦਲੀ
( ਮੰਡੀ ਗੋਬਿੰਦਗਡ਼੍ਹ )
" ਸੰਪਰਕ :- +974,6625,723 ਦੋਹਾ ਕਤਰ "

No comments:

Post a Comment