ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Sunday, December 17, 2017

Gazal - Bhajan Aadi

ਅਸਾਂਨੂੰ ਰੋੜ ਕੇ ਦਰਿਆ ਪਤਾ ਨਾ ਲੈ ਗਿਆ ਕਿੱਥੇ!
ਅਸੀੰ ਹੋਏ ਜਦੋਂ ਬੇਘਰ ਪਲਾਂ ਵਿਚ ਲਹਿ ਗਿਆ ਇੱਥੇ!
ਮੈੰ ਦਰਿਆ ਯੁੱਗਾਂ ਤੋ ਹੀ ਨਿਰੰਤਰ ਵਹਿ ਰਿਹਾ ਇੱਥੇ!
ਸਦਾ ਚੱਲੋ ਨਿਰੰਤਰ ਦਾ ਸੁਨੇਹਾ ਕਹਿ ਗਿਆ ਇੱਥੇ!
ਨ ਮੰਜ਼ਿਲ ਤੇ ਕਦੇ ਪਹੁੰਚੇ ਜੋ ਢੇਰੀ ਢਾ ਕੇ ਬਹਿ ਜਾਂਦੇ,
ਦਿਲੀਂ ਡਰ ਔਕੜਾਂ ਦਾ ਹੈ ਹਮੇਸ਼ਾਂ ਬਹਿ ਗਿਆ ਇੱਥੇ!
ਲਹੂ ਧਰਤੀ ਦੇ ਪੁੱਤਾਂ ਦਾ ਡੁੱਲਾ ਧਰਤੀ ਦੇ ਸੀਨੇ ਤੇ,
ਛੁਪਾ ਕੇ ਮੂੰਹ ਰਵੀ ਕੇਰਾਂ ਕਦੇ ਦਾ ਲਹਿ ਗਿਆ ਇੱਥੇ!
ਅਸਾਡੇ ਖ਼ੂਨ ਦੇ ਰਿਸ਼ਤੇ ਬਣੇ ਨੇ ਖ਼ੂਨ ਦੇ ਪਿਆਸੇ!
ਮਨੀੰ ਘਿਰਣਾ ਦਾ ਦਰਿਆ ਭਰਕੇ ਵਹਿ ਗਿਆ ਇੱਥੇ!
ਇਥੇ ਹੁਣ ਰਹਿ ਕੇ ਕੀ ਕਰਨੈ ਸਭੇ ਨੇ ਚਲ ਵਸੇ ਏਥੋਂ,
ਚਲੋ ਹੁਣ ਓਸ ਥਾਂ ਚਲੀਏ ਹੈ ਜਾਨੀ ਰਹਿ ਰਿਹਾ ਜਿੱਥੇ!
ਘਰਾਂ ਦਾ ਕੀ ਬਣੂ 'ਆਦੀ' ਜਿਨ੍ਹਾਂ ਦਾ ਚੋਰ ਹੈ ਮਾਲਕ,

No comments:

Post a Comment