ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, December 15, 2017

Gazal - Bhajan Aadi

ਜ਼ਿੰਦਗੀ ਨੂੰ ਪਕੜਦੇ ਰਹਿ ਦੌੜ ਦੌੜ!
ਫਾਂਸੀਆਂ ਤੇ ਲਟਕਦੇ ਰਹਿ ਦੌੜ ਦੌੜ!
ਕੱਚ ਵਾਂਗੂ ਤਿੜਕਦੇ ਰਹਿ ਦੌੜ ਦੌੜ!
ਜਾਨ ਹੱਕ ਤੋਂ ਛਿੜਕਦੇ ਰਹਿ ਦੌੜ ਦੌੜ!
ਪਿਆਰ ਖ਼ਾਤਰ ਭਟਕਦੇ ਰਹਿ ਦੌੜ ਦੌੜ!
ਉਸਦੇ ਨੈਣੀਂ ਰੜਕਦੇ ਰਹਿ ਦੌੜ ਦੌੜ!
ਜਦ ਖ਼ੁਸ਼ੀ ਬਖਸ਼ੀ ਰਤਾ ਨਾ ਜ਼ਿੰਦਗੀ,
ਮੌਤ ਨੂੰ ਸੀ ਤਰਸਦੇ ਰਹਿ ਦੌੜ ਦੌੜ!
ਰਾਤ ਨੂੰ ਮਾਹੀ ਜਦੋਂ ਹੋ ਗਏ ਹਵਾ,
ਉਹ ਥਲੀਂ ਸੀ ਭਟਕਦੇ ਰਹਿ ਦੌੜ ਦੌੜ!
ਰਾਖ਼ ਬਣ ਉਹ ਰਾਖ਼ ਵਿੱਚ ਹੀ ਜਾ ਮਿਲੇ,
ਜੋ ਫੁੱਲਾਂ ਨੂੰ ਮਸਲਦੇ ਰਹਿ ਦੌੜ ਦੌੜ!
ਵੇਖਕੇ ਸਾਨੂੰ ਜੋ ਹੁੰਦੇ ਸੀ ਬਾਗ਼ ਬਾਗ਼,
ਸੁੰਨ ਹੋ ਕੇ ਭਟਕਦੇ ਰਹਿ ਦੌੜ ਦੌੜ
ਇਸ਼ਕ ਵਿਚ ਤਾਂ ਜ਼ਿੰਦਗੀ ਹੀ ਮੌਤ ਹੈ,
ਜ਼ਿੰਦਗੀ ਨੂੰ ਸਮਝਦੇ ਰਹਿ ਦੌੜ ਦੌੜ!
ਦਿਲਬਰਾਂ ਜੋ ਕੀਤੀਆਂ ਵਧੀਕੀਆਂ,
ਰੋਜ਼ `ਆਦੀ `ਬਖਸ਼ਦੇ ਰਹਿ ਦੌੜ ਦੌੜ!

No comments:

Post a Comment