ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, December 15, 2017

Mera Koi Ta Banda Apna - Kuljit Singh

💐💐💐 ਮੇਰਾ ਕੋਈ ਤਾਂ ਬਣਦਾ ਅਪਨਾ 💐💐💐
★ ਮੈਂ ਹਰ ਮੋੜ ਤੇ ਦੁਨੀਆਂ ਨੂੰ ਦੇਖਿਆ ਏ,
ਬਹੁਤ ਕੁਜ ਦੁਨੀਆਂ ਨੇ ਦਿਖਾ ਦਿੱਤਾ,
ਮੈਂ ਨਿਕਲਿਆ ਜਿਉਣ ਦਾ ਪਹਾੜਾ ਲੇ,
ਕੁਜ ਹੋਰ ਹੀ ਦੁਨੀਆਂ ਨੇ ਸਿਖਾ ਦਿੱਤਾ,
ਹਰ ਪੱਖੋਂ ਗਾੜਿਆਂ ਦੀ ਮਾਰ ਪਈ,
ਮੈਂ ਤਾਂ ਛੱਪਰ ਆਪਣਿਆਂ ਦਾ ਤਣਿਆ ਸੀ,
ਓਹ ਮੇਰਾ ਕੋਈ ਤਾ ਬਣਦਾ ਅਪਨਾ,
ਮੈਂ ਤਾਂ ਕਈਆਂ ਦਾ ਅਪਨਾ ਬਣਿਆ ਸੀ ।।
★ ਬਾਗਾਂ ਨੇ ਵੀ ਫੁੱਲਾਂ ਨੂੰ ਪਰਾਇਆ ਕਰਤਾ,
ਪਰਾਇਆ ਕਰਤਾ ਜਿਓ ਖੂਹਾਂ ਨੇ ਪਾਣੀਆਂ ਨੂੰ,
ਦਿਨ ਢਲਦੇ ਹੀ ਜਿਓ ਅਸਮਾਨੀ ਰੰਗ ਬਦਲੇ,
ਇੰਜ ਬਦਲਦੇ ਦੇਖੇ ਮੈਂ ਅੱਜ ਦੇ ਹਾਣੀਆਂ ਨੂੰ,
ਕੀ ਪਤਾ ਕੀ ਖ਼ਾਮੀ ਸੀ ਮੇਰੇ ਅਤੀਤ ਅੰਦਰ,
ਮੈਂ ਤਾਂ ਖੁਦ ਵਿੱਚ ਸਫਾਈਆਂ ਛਨਣਆਂ ਸੀ,
ਓਹ ਮੇਰਾ ਕੋਈ ਤਾ ਬਣਦਾ ਅਪਨਾ,
ਮੈਂ ਤਾਂ ਕਈਆਂ ਦਾ ਅਪਨਾ ਬਣਿਆ ਸੀ ।।
★ ਕੋਈ ਆਖੇ ਤੂੰ ਸੁੱਚਾ ਨੀ "ਪ੍ਰੀਤ" ਖ਼ਾਤਿਰ,
ਕਦੇ "ਇਸ਼ਕ ਦੀ ਗੰਗਾ" ਚ ਤਰਿਆ ਨੀ,
ਸੱਬ ਕੁੱਜ ਖੋਣਾ ਪੈਂਦਾ ਕਿਸੇ ਖ਼ਾਤਿਰ,
ਤੂੰ ਤਾਂ ਲਿੱਖਣੇ ਤੋਂ ਬਿਨਾਂ ਕੁਜ ਕਰਿਆ ਨੀ,
ਸੱਚ ਜ਼ਿੰਦਗੀ ਦਾ ਕੋਈ ਨਾ ਸੁੱਚਾ ਇੱਥੇ,
ਸੁੱਚਾ ਮੈਂ ਵੀ ਕਈਆਂ ਲਈ ਬਣਿਆ ਸੀ,
ਓਹ ਮੇਰਾ ਕੋਈ ਤਾ ਬਣਦਾ ਅਪਨਾ,
ਮੈਂ ਤਾਂ ਕਈਆਂ ਦਾ ਅਪਨਾ ਬਣਿਆ ਸੀ ।।
ਲਿਖਤ :- ਕੁਲਜੀਤ ਸਿੰਘ

No comments:

Post a Comment