ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, December 5, 2017

Gazal - Bhajan Aadi


ਬਾਬਲ ਤੇਰੇ ਘਰ ਜੰਮੀਆਂ ਕੰਡਿਆਲੀਆਂ ਥੋਰ੍ਹਾਂ!
ਖਰਚੇ ਦਾ ਘਰ ਨਿਕੰਮੀਆਂ ਕੰਡਿਆਲੀਆਂ ਥੋਰ੍ਹਾਂ!
ਜਿਉਂ ਜਿਉਂ ਵੱਡੀਆਂ ਹੁੰਦੀਆਂ ਸਭਦੇ ਦਿਲਾਂ 'ਚ ਚੁੱਭਣ,
ਬਣ ਕੇ ਸ਼ਮਸ਼ੀਰਾਂ ਲੰਮੀਆਂ ਕੰਡਿਆਲੀਆਂ ਥੋਰ੍ਹਾਂ!
ਅਪਣੇ ਹੀ ਘਰ ਦੇ ਚਾਨਣ ਛੱਤਾਂ ਜਦੋਂ ਨੇ ਢਾਉੰਦੇ
ਪਲ ਵਿੱਚ ਬਣਦੀਆਂ ਥੰਮੀਆਂ ਕੰਡਿਆਲੀਆਂ ਥੋਰ੍ਹਾਂ!
ਘਰ ਦੇ ਚਰਾਗ਼ ਬਦਲੇ ਧੀਆਂ ਤੇ ਜ਼ੁਲਮ ਕਰਦੇ,
ਮਾਰਣ ਕੁੱਖੀਂ ਅਣਜੰਮੀਆਂ ਕੰਡਿਆਲੀਆਂ ਥੋਰ੍ਹਾਂ!
ਦਿਨ ਰਾਤ ਕੰਮ ਕਰਦੀਆਂ ਨੇ ਬਿਨ ਪੈਸਿਆਂ ਦੇ,
ਫਿਰ ਵੀ ਕਹਾਉਣ ਨਿਕੰਮੀਆਂ ਕੰਡਿਆਲੀਆਂ ਥੋਰ੍ਹਾਂ
ਪੱਥਰ ਹੈ ਇਹ ਤਾਂ ਪੱਥਰ ਕਹਿ ਕਹਿ ਭੰਡਿਆ ਜਿਨ੍ਹਾਂ ਨੇ,
ਉਹ ਨੇ ਉਨ੍ਹਾਂ ਦੀਆਂ ਅੰਮੀਆਂ ਕੰਡਿਆਲੀਆਂ ਥੋਰ੍ਹਾਂ!
ਪੁੱਤਾਂ ਨੇ ਮਾਪੇ ਕੱਢੇ ਮਹਿਲਾਂ ਜਹਿ ਘਰ ਦੇ ਵਿੱਚੋਂ,
'ਆਦੀ' ਸਾਂਭਣ ਨਿਕੰਮੀਆਂ ਕੰਡਿਆਲੀਆਂ ਥੋਰ੍ਹਾਂ!

No comments:

Post a Comment