ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, December 7, 2017

Eh Hor Gal Hai - Kulwinder Sohal

ਇਹ ਹੋਰ ਗੱਲ ਹੈ ਕਿ ਮੇਰੇ ਪੈਰ ਸਲਾਮਤ ਹਨ
ਮੇਰੇ ਹਰ ਸਫਰ ਵਾਸਤੇ ਮੈਨੂੰ ਬੈਸਾਖੀਆਂ ਦੀ ਜ਼ਰੂਰਤ ਨਹੀਂ
ਪਰ ਉਮਰ ਦੇ ਬਿਖੜ੍ਹੇ ਪੈਂਡਿਆਂ ਵਿਚ
ਤੇਰੀ ਲੋੜ੍ਹ ਤੋਂ ਮੁਨਕਰ ਕਿਵੇਂ ਹੋ ਸਕਦੀ ਹਾਂ।
ਹਰ ਕਦਮ ਤੇ ਚਾਹੀਦਾ ਹੈ
ਤੇਰਾ ਮੋਹ ਭਿੱਜਿਆ ਦਿਲਾਸਾ ਹਰ ਮੋੜ ਤੇ ਤੇ ਤੇਰੀ ਨੇੜਤਾ ਦਾ ਅਹਿਸਾਸ
ਹਰ ਮੁਕਾਮ ਤੇ ਤੇਰੇ ਕਲਾਵੇ ਦਾ ਨਿੱਘ।
ਜੇ ਮੈਂ ਕਾਲੀਆਂ ਰਾਤਾਂ ਵਿਚ
ਤੇਰਾ ਚੰਨ ਮੁਖੜ੍ਹਾ ਦੇਖਣ ਦੀ
ਲੋਚਨਾ ਕਰਦੀ ਹਾਂ
ਤਾਂ ਇਹ ਨਾ ਸਮਝੀ ਕਿ ਮੈਂ
ਹਨੇਰਿਆਂ ਤੋ ਡਰਦੀ ਹਾਂ।
ਇਹ ਤਾਂ ਮੇਰੀ ਹਿੱਕ ਚੋ ਉਲਮਦਾ
ਪਿਆਰ ਹੈ ਤੇਰੇ ਲਈ , ਜਿਸ ਨੂੰ ਸੰਭਾਲਣਾ ਮੁਸ਼ਕਲ ਹੋ ਜਾਂਦਾ ਹੈ ਮੇਰੇ ਲਈ।
ਐ ਮੇਰੇ ਅਜ਼ੀਜ ,
ਤੂੰ ਮੇਰੀਆਂ ਬੈਸਾਖੀਆਂ ਨਹੀਂ
ਤੂੰ ਤਾਂ ਮੇਰੀ ਤੋਰ ਵਿਚਲੀ ਮੜ੍ਹਕ ਹੈਂ ।

No comments:

Post a Comment