ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, December 7, 2017

ਇੱਜਤਾਂ ਦੀ ਚੁੰਨੀ - Deepa Gill


ਇੱਜਤਾਂ ਦੀ ਚੁੰਨੀ
ਲੀਰੋ-ਲੀਰ ਹੋ ਗਈ..
ਕਾਲਜ ਨੂੰ ਜਾਂਦੀ
ਕੁੜੀ ਹੀਰ ਹੋ ਗਈ.......
ਮਾਪਿਅਾਂ ਨੇ ਕੁੜੀ
ਕਾਲਜ 'ਚ' ਪਾ ਦਿੱਤੀ..
ਕਰੇਗੀਂ ਪੜਾਈ
ਇਹ ਆਸ ਲਾ ਦਿੱਤੀ..
ਕੁੜੀ ਇਸਕ ਪੜਾਈ ਵਿੱਚ
ਖੰਡ-ਖੀਰ ਹੋ ਗਈ........
ਪੇਚੇ ਪਿਅਾਰ ਵਾਲੇ
ਪਾੳੁਣ ਲੱਗ ਪਈ..
ਇਸਕੇ ਦੀ ਗੁੱਡੀ
ਓ ਚੜਾੳੁਣ ਲੱਗ ਪਈ..
ਪਤਾ ਲੱਗੂ ਜਦੋਂ
ਕਟੀ ਪਤੰਗ ਵਾਂਗਰਾ
ਧਰਤੀ ਤੇ ੳੁਹ
ਢੇਰ ਹੋ ਗਈ......
ਜਿਵੇਂ ਹੀ ਵਟਾਈਅਾ
ਛੱਲੇ - ਮੁੰਦੀਅਾ..
ਪਿਅਾਰ ਵਿੱਚ ਮੁਲਾਕਾਤਾਂ
ਹੋਣ ਲੱਗੀਅਾ..
ੳੁਹਨੂੰ ਰੱਬ ਮੰਨ ਕੇ
ਲਕੀਰ ਦੀ ਫਕੀਰ ਹੋ ਗਈ.......
ਇੱਕ ਮੁਲਾਕਾਤ ਵਿੱਚ
ਭੁੱਲ ਹੋ ਗਈ..
ਪਿਅਾਰ ਵਾਲੀ ਵੀਡੀਓ
ਨੈੱਟ ੳੁੱਤੇ ਖੁੱਲ ਹੋ ਗਈ..
ਇਹ ਗੱਲ ਮਾਪਿਅਾ ਲਈ
ਮਰੀ ਹੋਈ ਜਮੀਰ ਹੋ ਗਈ......
ਵਿਅਾਹ ਵਾਲੇ ਵਾਅਦੇ
ਸਭ ਚੂਰ ਹੋਂ ਗਏ..
ਜਿਸਮ ਵਪਾਰੀ ਲੁੱਟ
'ਗਿੱਲ'.. ਦੂਰ ਹੋ ਗਏ..
ਪਿਅਾਰ ਵਾਲੀ ਖਤਾ ਵਿੱਚ
ਕੁੜੀ ਚੀਰ ਹੋ ਗਈ.......
.....ਦੀਪਾ ਗਿੱਲ.....

No comments:

Post a Comment