ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, December 7, 2017

Bagawat - Hakam Singh Meet

ਜਦੋਂ ਬੇਗੁਨਾਹਾਂ ਤੇ ਅੱਤਿਆਚਾਰ ,
ਦੀ ਅੱਗ ਵੱਧ ਜਾਂਦੀ ਹੈ।
ਬਗ਼ਾਵਤ ਫਿਰ ਜਨਮ ,
ਲੈਂਦੀ ਹੈ।
ਜਦੋਂ ਹਨੇਰੀਆ ਰਾਤਾਂ ਵਿੱਚ
ਸੁੰਨ ਮਸਾਨ ਜਗਾ ਤੇ ਤਸੀਹੇ
ਦਿੱਤੇ ਜਾਂਦੇ ਅਤੇ ਕਤਲ
ਹੁੰਦੇ ਨੇ ।
ਬੇਦਰਦ ਤਸੀਹੇ ਦੇਖ ਕੇ
ਰੌਸ਼ਨੀ ਵੀ ਖੁਦਕੁਸ਼ੀ ਕਰ
ਲੈਂਦੀ ਹੈ।
ਫਿਰ ਸਾਂਤ ਰਾਤਾਂ ਦੇ ਗਰਭ
ਵਿੱਚ ਅਸੀਂ ਚਾਨਣੇ ਵੀ ਕਤਲ
ਹੋ ਸਕਦੇ ਹਾਂ ।
ਜਦੋਂ ਕਤਲ ਹੁੰਦਾ ਹੈ ਫਿਰ
ਬਗ਼ਾਵਤ ਰਾਤ ਦੀ ਗਰਭ
ਵਿਚੋਂ ਬੋਲਦੀ ਹੈਂ।
ਫਿਰ ਰਾਤਾਂ ਦੇ ਪਲ ਪਲ
ਸਹਿਮਦੇ ਅਤੇ ਭਟਕਦੇ ਹਨ ।
ਫਿਰ ਬਗ਼ਾਵਤ ਦੀ ਅਵਾਜ਼
" ਮੀਤ" ਬੇਦੋਸ਼ਿਆ ਦੇ ਖੂਨ ਦੇ ,
ਵਿਚੋਂ ਪੈਂਦਾ ਹੁੰਦੀ ਹੈ ।
ਹਾਕਮ ਸਿੰਘ ਮੀਤ
ਮੰਡੀ ਗੋਬਿੰਦਗਡ਼੍ਹ 15,4,2017

No comments:

Post a Comment