ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Sunday, December 10, 2017

Dal Te Roti - Bhajan Aadi

ਦਾਲ ਤੇ ਰੋਟੀ ਨਾਲ਼ ਮੰਗਦੇ
ਲੋਕੀ ਨੋਟ ਹਜ਼ਾਰਾਂ ਏਥੇ!
ਗੁੰਗੇ, ਬਹਿਰੇ, ਭੁੱਖੇ ਲੋਕੀ
ਚੁਣਦੇ ਨੇ ਸਰਕਾਰਾਂ ਏਥੇ!
ਕੰਮ ਕਾਰ ਨਾ ਕਰਦੇ ਕੋਈ
ਵੇਹਲੇ ਰਹਿਣ ਦੀ ਆਦਤ ਹੋਈ
ਮਜ਼ਦੂਰਾਂ ਦੇ ਹੱਡੀੰ ਪਾਣੀ
ਪਾਉਂਦੀਆਂ ਨੇ ਸਰਕਾਰਾਂ ਏਥੇ!
ਚੋਰ ਬਜ਼ਾਰੀ ਰਿਸ਼ਵਤਖੋਰੀ
ਸਭ ਵਿਭਾਗੀ ਹੈ ਜ਼ੋਰੋ ਜ਼ੋਰੀ ;
ਪੈਸੇ ਲੈ ਲੈ ਲੁੱਟ ਮਚਾਈ
ਅਫ਼ਸਰ ਤੇ ਸੇਵਾਦਾਰਾਂ ਏਥੇ!
ਹੱਕ ਗ਼ਰੀਬਾਂ ਦੇ ਉਹ ਲੁੱਟਦੇ
ਧਨ ਦੇ ਨਾਲ਼ ਤਜੌਰੀ ਭਰਦੇ ;
ਮਜ਼ਦੂਰਾਂ ਦਾ ਸ਼ੋਸ਼ਣ ਕਰਦੇ
ਲੁੱਟਿਆ ਹੈ ਠੇਕੇਦਾਰਾਂ ਏਥੇ!
ਕਨੂੰਨੀ ਹਾਲਤ ਵਿਗੜੀ ਹੋਈ
ਜ਼ੁਲਮ 'ਚ ਪਿਸਦੀ ਜਨਤਾ ਰੋਈ ;
ਇਸਨੂੰ ਮਿਲੇ ਨਾ ਕਿਧਰੇ ਢੋਈ
ਨਾ ਸੁਣਦਾ ਕੋਈ ਪੁਕਾਰਾਂ ਏਥੇ!
ਜਦ ਕੰਮ ਗ਼ਰੀਬ ਕਰਾਵਣ ਆਵੇ
ਅਫ਼ਸਰ ਦੇ ਨੱਕੋੰ ਠੂਹੇੰ ਡਿੱਗਣ ;
ਆਖੇ ਕਿਧਰ ਮੂੰਹ ਚੁੱਕੀ ਆਉਂਦੇ
ਛੱਡ ਕੇ ਲੋਕ ਹਜ਼ਾਰਾਂ ਏਥੇ!
ਧੌਲ਼ ਦੇ ਸਿੰਙਾਂ ਉੱਤੇ' ਆਦੀ `
ਧਰਤੀ ਕਦੇ ਵੀ ਥੰਮਦੀ ਨਾ,
ਧਰਤੀ ਥਾਮ ਰੱਖੀ ਹੈ ਧਰਮੀ
ਸੱਚੇ ਸੁੱਚੇ ਕਿਰਦਾਰਾਂ ਏਥੇ!

No comments:

Post a Comment