ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, December 19, 2017

Gazal - Bhajan Aadi

ਤੁਸੀਂ ਖੇਤਾਂ ਦੇ ਪੁੱਤਰ ਹੋ ਕਦੇ ਨਾ ਖੁਦਕੁਸ਼ੀ ਕਰਨਾ!
ਤੁਸੀੰ ਅਨਮੋਲ ਜੀਵਨ ਨੂੰ ਨਹੀਂ ਬਰਬਾਦ ਹੀ ਕਰਨਾ!
ਤੁਸੀਂ ਸੋਚੋ ਇਥੇ ਜਗ ਤੋਂ ਤੁਹਾਡੇ ਜਾਣ ਤੋਂ ਮਗਰੋਂ,
ਕਦੇ ਪਰਵਾਰ ਦੀ ਦੋਜ਼ਖ ਜਹੀ ਨਾ ਜ਼ਿੰਦਗੀ ਕਰਨਾ!
ਇਥੇ ਭੁੱਖਾ ਨਹੀਂ ਬੰਦਾ ਕਦੇ ਸੰਸਾਰ ਵਿਚ ਮਰਿਆ,
ਦਿਲਾ ਤੂੰ ਖ਼ੁਦਕੁਸ਼ੀ ਦੀ ਛੱਡ ਪਰੇ ਨਾ ਗੱਲ ਹੀ ਕਰਨਾ!
ਕੋਈ ਨਾ ਜ਼ਿੰਦਗੀ ਐਸੀ ਜਿਦੇ ਸਿਰ ਕਰਜ਼ ਨਾ ਹੋਵੈ,
ਤੁਸੀੰ ਕਰ ਕਰਜ਼ ਦੀ ਚਿੰਤਾ ਮਿੱਟੀ ਨਾ ਜ਼ਿੰਦਗੀ ਕਰਨਾ!
ਜ਼ਵਾਕਾਂ ਦੇ ਵਿਆਹਾਂ ਤੇ ਤੁਸੀਂ ਕੀਤੈ ਅਥਾਹ ਖਰਚਾ,
ਤੁਸੀੰ ਇੱਜ਼ਤ ਦੀ ਖ਼ਾਤਰ ਨਾ ਭਰੀ ਪੰਡ ਕਰਜ਼ ਦੀ ਕਰਨਾ!
ਤੁਸੀਂ ਇਕ ਨੱਕ ਬਦਲੇ ਹੀ ਜ਼ਮੀੰ ਤੇ ਜ਼ਰ ਰੱਖੇ ਗਹਿਣੇ,
ਝੂਠੀ ਕਿਉੰ ਸ਼ਾਨ ਸ਼ੌਕਤ ਲੀੰ ਨਾ ਗਹਿਣੇ ਜ਼ਿੰਦਗੀ ਕਰਨਾ!
ਹੋਈ ਜਦ ਜ਼ਿੰਦਗੀ ਮਿੱਟੀ ਤਾਂ ਮਿੱਟੀ ਸੰਸਾਰ ਹੋ ਜਾਣੈ,
ਤੁਸੀੰ `ਆਦੀ' ਝੋਲੀ਼ ਭਾਰੀ ਸਦਾ ਹੀ ਮੌਤ ਦੀ ਕਰਨਾ!

No comments:

Post a Comment