ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, December 19, 2017

Sarbans De Dani - Hakam Singh Meet

ਵਾਹ ਵਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ,
ਆਪੇ ਗੁਰੂ ਆਪੇ ਚੇਲਾ ਬਣਾ ਚੱਲਿਆ !!
ਤੁਹਾਨੂੰ ਖਾਲਸੇ ਦੇ ਰੂਪ ਵਿੱਚ ਦੇਖਣ ਲਈ ,
ਮੈਂ ਆਪਣਾ ਸਾਰਾ ਸਰਬੰਸ ਵਾਰ ਚੱਲਿਆ !!
ਜ਼ਬਰ ਜ਼ੁਰਮ ਦੀ ਕਟਾਰ ਫੜਾ ਚੱਲਿਆ ,
ਮੈਂ ਤੁਹਾਨੂੰ ਰੂਪ ਖਾਲਸੇ ਦਾ ਦੇ ਚੱਲਿਆ !!
ਚਿੜੀਆਂ ਸੰਗ ਬਾਜ਼ ਦੇਖੋ ਲੜਾ ਚੱਲਿਆ ,
ਸਿੱਖਾਂ ਨੂੰ ਹੌਸਲਾ ਸ਼ੇਰਾਂ ਵਾਲਾ ਦੇ ਚੱਲਿਆ !!
ਮੈਂ ਸਿੱਖੀ ਸਿਦਕ ਦਾ ਬੂਟਾ ਲਾ ਚੱਲਿਆ ,
ਤੁਹਾਨੂੰ ਪਾਣੀ ਪਾਉਣ ਲਈ ਕਹਿ ਚੱਲਿਆ !
ਮੈਂ ਸਿੱਖੀ ਦਾ ਮਹਿਲ ਹੈ ਉਸਾਰ ਚੱਲਿਆ ,
ਇੱਟਾਂ ਦੀ ਥਾਂ ਸੀਸ ਸਿੰਘਾਂ ਦੇ ਲਾ ਚੱਲਿਆ !!
"ਮੀਤ " ਸਦਾ ਫਹਿਤੇ ਹੁੰਦੀ ਰਹੂ ਖਾਲਸੇ ਦੀ ,
ਗੁਰੂ ਖਾਲਸੇ ਦਾ ਦੇਖੋ ਅੰਮਿੑਤ ਛਕਾ ਚੱਲਿਆ !!
" ਵਾਹਿਗੁਰੂ ਜੀ ਖਾਲਸਾ "
" ਵਾਹਿਗੁਰੂ ਜੀ ਕੀ ਫਹਿਤੇ "
18,12,2017
ਹਾਕਮ ਸਿੰਘ ਮੀਤ " ਮੰਡੀ ਗੋਬਿੰਦਗਡ਼੍ਹ "

No comments:

Post a Comment