ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Sunday, December 10, 2017

Bada Mooh Jor - Bhajan Aadi

ਬੜਾ ਮੂੰਹ ਜ਼ੋਰ 'ਵਾ ਚੱਲੀ ਕਰੇ ਖ਼ਰਮਸਤੀਆਂ ਏਥੇ!
ਪਲਾਂ ਵਿਚ ਢੇਰ ਹੈ ਕਰਗੀ ਸਭੇ ਹੀ ਬਸਤੀਆਂ ਏਥੇ!
ਕੋਈ ਪੈਦਾ ਨਹੀਂ ਹੋਯਾ ਸਦੀਵੀ ਜੀਅ ਸਕੇ ਜੇਹੜਾ,
ਲੱਖਾਂ ਹੋ ਕੇ ਤੁਰੀਆਂ ਨੇ ਜਹਾਂ ਵਿਚ ਹਸਤੀਆਂ ਏਥੇ!
ਜ਼ਮਾਨਾ ਆ ਗਿਆ ਕੈਸਾ ਭੁੱਖੇ ਨਿਤ ਲੋਕ ਮਰਦੇ ਨੇ,
ਬੜੇ ਹਥਿਆਰ ਮਹਿੰਗੇ ਨੇ ਤੇ ਜਾਨਾਂ ਸਸਤੀਆਂ ਏਥੇ!
ਕਿਵੇਂ ਢੱਠੇ ਘਰਾਂ ਤਾਈੰ ਨੇ ਲੋਕੀ ਲਾ ਰਹੇ ਜਿੰਦਰੇ,
ਜੀ ਆਇਆਂ ਨੂੰ ਦਰ ਤੇ ਲਾ ਰਹੇ ਨੇ ਤਖਤੀਆਂ ਏਥੇ!
ਇਹੇ ਗੱਭਰੂ ਜੋ ਵੇਹਲੇ ਨੇ ਨਸ਼ੇ ਦੀ ਮਾਰ ਨੇ ਮਾਰੇ,
ਜਵਾਨੀ ਰਹਿਤ ਹੋ ਰਹੀਆਂ ਸਭੇ ਹੀ ਬਸਤੀਆਂ ਏਥੇ!
ਨਹੀਂ ਹੈ ਦੋਸ਼ ਸਾਗਰ ਦਾ ਨਹੀਂ ਹੈ ਘੁੰਮਣ ਘੇਰੀ ਦਾ,
ਜਦੋੰ ਡੁੱਬਣ ਦਾ ਚਾ ਰੱਖਣ ਹਮੇਸ਼ਾਂ ਕਿਸ਼ਤੀਆਂ ਏਥੇ!
ਇਨ੍ਹਾਂ 'ਆਦੀ' ਜ਼ਿਬਾ ਕਰਨਾ ਸਭੇ ਬੇਦਰਦ ਨੇ ਲੋਕੀ,
ਕੌਡੀ ਦੇ ਭਾਅ ਜਾਨਾਂ ਵਿਕਦੀਆਂ ਨੇ ਸਸਤੀਆਂ ਏਥੇ!

No comments:

Post a Comment