ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Wednesday, November 22, 2017

Tura Delhi - Manpreet Kaur Preet

ਜੇ ਮੈਂ ਤੋਰਾਂ ਦਿੱਲੀ ਨੂੰ, ਉਹ ਦੱਖਣ ਨੂੰ ਤੁਰ ਜਾਵੇ,
ਉਹ ਪਹਿਲਾਂ ਹੀ ਸਮਝਾ ਦੇਵੇ ਜੋ ਮਾਂ ਸਮਝਾਉਣਾ ਚਾਹਵੇ,
ਇੱਕ ਗੱਲ ਮੂੰਹੋਂ ਗਲਤ ਕਹਿ ਦੇਵਾਂ, ਝੱਟ ਕੈਚ ਹੈ ਕਰਦਾ,
ਮੈਂ ਡਰਦੀ ਹਾਂ ਓਹਦੇ ਤੋਂ ਬਈ ਉਹ ਨੀਂ ਮੈਥੋਂ ਡਰਦਾ,
ਸਾਰਾ ਦਿਨ ਉਹਦੇ ਅੱਗੇ ਪਿੱਛੇ ਗੇੜੇ ਲਾਉਂਦੀ ਰਹਿੰਦੀ,
ਕਿੰਨਾ ਰੋਹਬ ਜਮਾਵੇ, ਨਖ਼ਰੇ ਸਰਦਾਰ ਸਾਹਿਬ ਦੇ ਸਹਿੰਦੀ,
ਆਪਾਂ ਦੋਵੇਂ ਇਕੱਠੇ ਹੋਈਏ, ਸਾਡੇ ਸਾਹਮਣੇ ਕੋਈ ਖੜ੍ਹ ਨੀਂ ਸਕਦਾ,
ਅਸੀਂ ਤਾਂ ਸਭ ਨੂੰ ਪੜ੍ਹ ਲੈਂਦੇ, ਪਰ ਸਾਨੂੰ ਕੋਈ ਪੜ੍ਹ ਨੀਂ ਸਕਦਾ,
ਉਹਦੇ ਕਰਕੇ ਹੀ ਤਾਂ ਸਾਡੇ ਚਿਹਰਿਆਂ ਤੇ ਮੁਸਕਾਨ ਆ,
ਉਹਦੇ ਪਾਪਾ ਕਹਿੰਦੇ ਪੂਰਾ ਤੇਰੇ ਤੇ ਗਿਐ,
ਤੇ 'ਪ੍ਰੀਤ' ਦਾ ਉਹਨਾਂ ਦੋਹਾਂ ਨਾਲ ਜਹਾਨ ਆ ............................

No comments:

Post a Comment