ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, November 6, 2017

Sandli Saver - Kamala Sharma

ਸੰਦਲੀ ਸਵੇਰ ਜਾਗੀ ,ਮਿੰਨੀ ਮਿੰਨੀ ਲੋਅ ਤਾਣੀ ,
ਤਾਰਿਆਂ ਦੀ ਸੰਗ ਲੱਥੀ, ਖੌਰੇ ਫੁੱਲਾਂ ਖੁਸ਼ਬੋਈ ਤਾਣੀ ,
ਭੌਰੇ ਲਟਵੌਰੇ ,ਤਿਤਲੀਆਂ ਸੰਗ ,
ਰਸ ਪੀਣ ਚਾਈਂ ਚਾਈਂ ।
ਆਇਆ ਸੂਰਜਾਂ ਤੇ ਨੂਰ ,ਜਾਪੈ ਸੱਜਰੀ ਕੋਈ ਹੂਰ ,
ਬੱਦਲਾਂ ਦੇ ਰੰਗ ਜੇਹੀ , ਪਾਵੇ ਰੂਹ ' ਚ ਸਰੂਰ
ਚੜ੍ਹ ਕੇ ਚੁਬਾਰੇ ਤੱਕਾਂ,
ਹਿਜ਼ਰੋਂ ਅੱਲ੍ਹਾਹੀ ਮੱਸ ,
ਤੱਤੜੇ ਅਲਫਾਜ਼ਾਂ ਕਾਨੀ ,
ਬਿਰਹੋਂ ਦੀ ਜੋਤਿ ਜਲ੍ਹੇ ,
ਲਿਖ ਕੇ ਸੁਨੇਹੇ ਘੱਲਾਂ ,
ਚਾਨਣ ਚੁਫੇਰੇ ਘੱਲਾਂ ।
ਕਮਲਾ ਸ਼ਰਮਾ

No comments:

Post a Comment