ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, November 6, 2017

Bhara Ajj Kal - Rikki Baba Bakala

ਭਰਾ ਅੱਜਕੱਲ ਬਰੋ ਹੋ ਗਿਆ,
ਭੈਣ ਹੋ ਗਈ ਸਿਸ,
ਛੱਲਾ ਆਖੇ ਜੁਗਨੀਏ ਨੀ,
ਤੈਨੂੰ ਕਰਦਾ ਬੜਾ ਮੈਂ ਮਿਸ,
ਬਾਪੂ ਵੀ ਹੁਣ ਡੈਡ ਹੋ ਗਿਆ,
ਬੇਬੇ ਹੋ ਗਈ ਮੌਮ,
ਮੌਮ ਹੈ ਕਾਰੋਬਾਰ ਸਾਂਭਦੀ,
ਡੈਡ ਸਾਂਭਦਾ ਹੋਮ,
ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ,
ਕੋਈ ਨਾ ਝੱਲੇ ਡਾਂਟ,
ਮਾਸੜ, ਮਾਸੀ, ਤਾਇਆ, ਤਾਈ,
ਸਭ ਬਣ ਗਏ ਅੰਕਲ, ਆਂਟ,
ਸਿੰਘ ਜੋਗਿੰਦਰ ਜੈਗ ਬਣ ਗਿਆ,
ਸ਼ਿੰਦਰ ਬਣ ਗਿਅੈ ਸੈਮ,
ਦੁੱਧ ਮੱਖਣਾਂ ਦੇ ਪਾਲੇ ਅੱਜਕੱਲ,
ਖਾਣ ਬਰੈੱਡਾਂ ਜੈਮ,
ਬੇਸ਼ੱਕ ਵਿੱਚ ਘਰਾਂ ਦੇ ਵੜ ਗਈ,
ਏ ਬੀ ਸੀ ਹੁਣ ਰਿੱਕੀ,
ਪਰ ਬਿਨ ਪੈਂਤੀ ਅੱਖਰੀ ਦੇ,
ਇਹ ਦੁਨੀਆਂ ਲਗਦੀ ਫਿੱਕੀ,
ਓ ਰਿੱਕੀ
ਦੁਨੀਆਂ ਲਗਦੀ ਫਿੱਕੀ !!
“ਰਿਬਾਬ”
੯੮੭੬੭ ੮੯੦੬੨

No comments:

Post a Comment