ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, November 3, 2017

Sade Pind Peeda Na Vech - Baljeet Sandhu

ਸਾਡੇ ਪਿੰਡ ਪੀੜਾਂ ਨਾ ਤੂੰ ਵੇਚ ਵਣਜਾਰਿਆ
ਕੋਈ ਖੁਸ਼ੀ ਵਾਲਾ ਛੱਲਾ ਪਾਦੇ ਮੇਚ ਵਣਜਾਰਿਆ
ਵੈਣਾ ਵਾਂਗੂ ਗਲੀ ਵਿਚ ਹੋਕਾ ਕਾਹਤੋਂ ਲਾਉਨਾ ਏਂ
ਸ਼ਕਲ ਜੇ ਨੀ ਚੰਗੀਂ ਕਾਹਤੋਂ ਭੈੜੇ ਗੀਤ ਗਾਉਨਾ ਏਂ
ਸਾਡੇ ਜਖਮਾਂ ਨੂੰ ਹੋਰ ਨਾ ਕੁਰੇਦ ਵਣਜਾਰਿਆ
ਸਾਡੀ ਪਿੰਡ ਪੀੜਾਂ ਨਾ ਤੂੰ ਵੇਚ ਵਣਜਾਰਿਆ
ਸਲਫਾਸ - ਰੱਸਿਆਂ ਦਾ ਕੀ ਕੰਮ ਤੇਰੇ ਕੋਲ ਵੇ
ਜੱਟ ਤੈਨੂੰ ਪਿੰਡ ਵਿਚ ਕਾਹਤੋਂ ਰਹੇ ਨੇ ਟੋਲ ਵੇ
ਹੱਥ ਜੋੜਾਂ ਪਹੁੰਚੀਂ ਨਾ ਤੂੰ ਖੇਤ ਵਣਜਾਰਿਆ
ਸਾਡੇ ਪਿੰਡ ਪੀੜਾਂ ਨਾ ਤੂੰ ਵੇਚ ਵਣਜਾਰਿਆ
ਤੂੰ ਪੋਟਲੀ ਚ ਸਗਨ ਸਿੰਗਾਰ ਸੰਨ੍ਹ ਜਾਾਂਦਾ ਸੀ
ਛੱਲੇ ਅਤੇ ਮੁੰਦੀ ਵਿਚ ਪਿਆਰ ਬੰਨ੍ਹ ਜਾਂਦਾ ਸੀ
ਹੁਣ ਟੁੱਟਦੀਆਂ ਚੂੜੀਆਂ ਵੀ ਵੇਖ ਵਣਜਾਰਿਆ
ਸਾਡੇ ਪਿੰਡ ਪੀੜਾਂ ਨਾ ਤੂੰ ਵੇਚ ਵਣਜਾਰਿਆ
ਚੰਦਰਿਆ ਇਹ ਕੀ ਰੁਜਗਾਰ ਖੋਲ ਬੈਠਾ ਤੂੰ
ਭੋਲੇ ਪਨ ਮੌਤ ਦਾ ਵਿਪਾਰ ਖੋਲ ਬੈਠਾ ਤੂੰ
ਤੈਨੂੰ ਹਰ ਘਰ ਦਾ ਸੀ ਭੇਤ ਵਣਜਾਰਿਆ
ਸਾਡੇ ਪਿੰਡ ਪੀੜਾਂ ਨਾ ਤੂੰ ਵੇਚ ਵਣਜਾਰਿਆ
ਅੌਖੇ ਵੇਲੇ ਸਾਡੇ ਤੋਂ ਹੋਗਏ ਸਭ ਦੂਰ ਵੇ
ਸੰਧੂ ਆਖੇ ਇਸ ਵਿਚ ਤੇਰਾ ਨਾ ਕਸੂਰ ਵੇ
ਰਿਹਾ ਹੱਸ ਕੇ ਤਮਾਸਾ ਜਗ ਵੇਖ ਵਣਜਾਰਿਆ
ਸਾਡੇ ਪਿੰਡ ਪੀੜਾਂ ਨਾ ਤੂੰ ਵੇਚ ਵਣਜਾਰਿਆ
///////////ਬਲਜੀਤ ਸੰਧੂ

No comments:

Post a Comment