ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, November 3, 2017

ਤੈਨੂੰ ਦੁਸਿਹਰੇ ਦਾ ਦਿਵਾਲੀ ਦਾ ਫਿਕਰ - Baljeet Sandhu

ਤੈਨੂੰ ਦੁਸਿਹਰੇ ਦਾ ਦਿਵਾਲੀ ਦਾ ਫਿਕਰ
ਸਾਨੂੰ ਕਣਕ ਝੋਨੇ ਪਰਾਲੀ ਦਾ ਫਿਕਰ
ਕਿੱਥੋਂ ਖਰੀਦਾਂ ਕਾਰ ਕਰਜੇ ਨੇ ਬੜੇ
ਖਾਵੇ ਟਰੈਕਟਰ ਤੇ ਟਰਾਲੀ ਦਾ ਫਿਕਰ
ਰੱਜਣ ਕਿਸਾਨਾ ਆੜਤੀਏ ਲਾ ਮੰਡੀ
ਤੂੰ ਬਸ ਰੱਖੇਂ ਫਸਲ ਰਖਵਾਲੀ ਦਾ ਫਿਕਰ
ਕਿੱਥੋ ਅਨਾਜ ਲੱਭੂ ਭੁੱਖੇ ਢਿੱਡਾਂ ਲਈ
ਜੇ ਛੱਡ ਦਿੱਤਾ ਜੱਟ ਨੇ ਪੈਲੀ ਦਾ ਫਿਕਰ
ਰੱਬਾ ਗਰੀਬਾਂ ਦੇ ਲਈ ਗਰਮੀ ਚੰਗੀ
ਲਾਵੇ ਕੰਬਣ ਇਹ ਰੁੱਤ ਸਿਆਲੀ ਦਾ ਫਿਕਰ
ਬੂਟੇ ਕਿੱਦਾਂ ਪਾਲਣੇ ਜਵਾਨ ਕਰਨੇ
ਹੈ ਮਾਪਿਆਂ ਦੇ ਵਾਂਗ ਮਾਲੀ ਦਾ ਫਿਕਰ
ਵਤਨ ਅਪਣੇ ਦਾ ਫਿਕਰ ਪਰਦੇਸੀ ਕਰੇ
ਜੀਵੇਂ ਪੰਛੀ ਦੇ ਦਿਲ ਚ ਡਾਲੀ ਦਾ ਫਿਕਰ
ਹੱਥ ਨੇ ਖੜੇ ਗੌਰਮਿੰਟ ਦੇ ਵੀ ਸੰਧੂ
ਰਬ ਹੀ ਕਰੇ ਹੁਣ ਖੇਤ ਹਾਲੀ ਦਾ ਫਿਕਰ
//////////////ਬਲਜੀਤ ਸੰਧੂ

No comments:

Post a Comment