ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, November 3, 2017

ਬੂਹੇ ਅੱਗੇ ਤੇਲ ਚਵਾਕੇ ਬੈਠ ਗਏ - Baljeet Sandhu

ਬੂਹੇ ਅੱਗੇ ਤੇਲ ਚਵਾਕੇ ਬੈਠ ਗਏ
ਉਹ ਖੁਸੀਆਂ ਦੀ ਆਸ ਲਗਾ ਕੇ ਬੈਠ ਗਏ
ਕਿਹਾ ਸੀ ਰਾਜੇ ਪੱਕੇ ਘਰ ਦੇਵਾਂਗਾ
ਭੋਲੇ ਲੋਕੀਂ ਕੱਚੇ ਢਾਹ ਕੇ ਬੈਠ ਗਏ
ਪੈਣਾ ਹੈ ਪਛਤਾਉਣਾ ਇਕ ਦਿਨ ਉਹਨਾਂ ਨੂੰ
ਦੁਸਮਣਾਂ ਸੰਗ ਜੋ ਪੱਗਾਂ ਵਟਾ ਕੇ ਬੈਠ ਗਏ
ਬਸਤੀ ਛੱਡ ਕੇ ਕਦਰ ਗਵਾਈ ਉਹਨਾਂ ਵੀ
ਜੋ ਕੋਠੀ ਅੱਗੇ ਝੁੱਗੀ ਪਾਕੇ ਬੈਠ ਗਏ
ਉਹ ਲੇਖਕ ਕੀ ਗੱਲਾਂ ਲਿਖਣਗੇ ਹੱਕ ਦੀਆਂ
ਕਲਮਾਂ ਨੂੰ ਜੋ ਗਹਿਣੇ ਪਾਕੇ ਬੈਠ ਗਏ
ਸ਼ੌਕ ਬੜਾ ਸੀ ਸਿਰ ਤੋਂ ਹਾਕਮ ਬਦਲਣ ਦਾ
ਭੁੱਖੀ ਨੰਗੀ ਸਰਕਾਰ ਬਣਾ ਕੇ ਬੈਠ ਗਏ
ਪਰਦੇਸਾਂ ਵਿੱਚ ਕੰਮੀਂ ਕਾਰੀਂ ਰੁੱਝੇ ਹਾਂ
ਇਹ ਨਾ ਸਮਝੀਂ ਮਾਂ ਭੁਲਾ ਕੇ ਬੈਠ ਗਏ
ਆਮਦਨ ਨਾਲੋਂ ਸੰਧੂ ਲੋੜਾਂ ਵੱਧ ਗਈਆਂ
ਤਾਂਹੀ ਕਰਜੇ ਹੇਠਾਂ ਆਕੇ ਬੈਠ ਗਏ
//////////////ਬਲਜੀਤ ਸੰਧੂ

No comments:

Post a Comment