ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, November 25, 2017

Sada Kehda Doleya Na - Jagjit Gurm

ਸਾਡਾ ਕਿਹੜਾ ਡੁੱਲਿਆ ਨਾ ਧਰਤੀ ਦੇ ਉੱਤੇ ਪਸੀਨਾ ਮਾਂ
ਮਾਂ ਵਰਗੀਆਂ ਕਿਉਂ ਨਾ ਆਈਆਂ ਸਾਡੇ ਹਿੱਸੇ ਜ਼ਮੀਨਾ ਮਾਂ ?
ਸਰਦਾਰਾਂ ਦੀ ਵਿਹਲੀ ਘੋੜੀ ਖਾਂਦੀ ਦੋਧੇ ਮੱਕੀ ਦੇ
ਸਾਡੀ ਤੋਕੜ ਗਾਂ , ਬੱਕਰੀ ਕਿਉਂ ਪਲ਼ਦੇ ਨਾਲ਼ ਨਦੀਨਾ ਮਾਂ ?
ਕੁੱਝ ਲੋਕਾਂ ਦੇ ਹਿੱਸੇ ਆਏ ਰੋਜ਼ ਤਿਉਹਾਰਾਂ ਵਰਗਾ ਦਿਨ
ਅਪਣੇ ਉੱਤੇ ਕਿਉਂ ਚੜਦਾ ਹੈ ਕਹਿਰਾਂ ਦਾ ਹਰ ਮਹੀਨਾ ਮਾਂ ?
ਪਿੰਡ ਵਿੱਚ ਬੜੇ ਵਿਹਲੇ ਬੰਦੇ ਢਿੱਡ ਵਧਾਈ ਫਿਰਦੇ ਨੇ
ਬਾਪੂ ਦੀ ਢੂਹੀ ਦੇ ਉੱਤੋਂ ਕਿਉਂ ਸੁਕਦਾ ਨਾ ਪਸੀਨਾ ਮਾਂ ?
ਬਾਜਾਂ ਵਾਲ਼ੀ ਟੈਂਕੀ ਆਪਾਂ ਕਦ ਛੱਤ ਉੱਤੇ ਰੱਖਾਂਗੇ
ਅਪਣੀ ਛੱਤ ਤੋਂ ਕਦ ਤੱਕ ਚੋਂਦੀਆਂ ਰਹਿਣੀਆਂ ਟੀਨਾ ਮਾਂ ?
ਤੇਲ ਸਰੋਂ ਦਾ ਲਾ ਕੇ ਤੂੰ ਕਿਉਂ ਥੰਦਾ ਜਿਹਾ ਮੂੰਹ ਕਰ ਲੈਂਦੀ
ਤੂੰ ਲਾ ਕਰੀਮਾਂ ਬਣਦੀ ਕਿਉਂ ਨਾ ਹੋਰਾਂ ਵਾਂਗ ਹੁਸੀਨਾ ਮਾਂ ?
ਉਸ ਮੁੰਡੇ ਨੇ ਤੈਨੂੰ ਕਿਉਂ ਗਾਲ਼ਾ ਦੀ ਛਾਂ ਕਰ ਦਿੱਤੀ ਸੀ
ਜਦ ਤੂੰ ਮੋਟਰ ਦੇ ਕੁੰਡ ਕੋਲ਼ੋ ਤੋੜਿਆ ਰੁੱਗ ਪੁਦੀਨਾ ਮਾਂ ?
ਸਾਡੇ ਘਰ ਵਿੱਚ ਟੁੱਟਾ ਸਾਇਕਲ ਉੱਤੋਂ ਉਹ ਚਲਦਾ ਨਾ
ਸ਼ਾਹਾਂ ਦੇ ਘਰ ਆਈਆਂ ਏਨੀਆਂ ਕਿੱਥੋਂ ਮਸ਼ੀਨਾ ਮਾਂ ?
ਜਗਜੀਤ ਗੁਰਮ
99152 64836

No comments:

Post a Comment