ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, November 23, 2017

Punjabi Puttra Nu - Jaswinder Singh Amarkot

ਪੰਜਾਬੀ ਪੁੱਤਰਾਂ ਨੂੰ ==
ਉਠੋ ਜਾਗੋ ਓਏ ਪੰਜਾਬ ਦਿਓ ਪੁੱਤਰੋ,
ਤੁਸੀਂ ਸਾਂਭ ਲਵੋ ਆਪਣੇ ਪੰਜਾਬ ਨੂੰ !!
ਅੱਜ ਕੱਠੇ ਹੋ ਕੇ ਭੂੰਡਾਂ ਤੇ ਭਮਕੜਾਂ,
ਘੇਰਾ ਪਾ ਲਿਆ ਏ ਖਿੜੇ ਹੋਏ ਗੁਲਾਬ ਨੂੰ !!
ਕਦੇ ਹੁੰਦੀ ਸੀ ਇਹ ਧਰਤ ਪੰਜਾਬ ਦੀ,
ਜਿਥੇ ਵਗਦੇ ਸੀ ਪੰਜ ਦਰਿਆ !!
ਫਿਰ ਚੌਧਰਾਂ ਦੇ ਭੁੱਖਿਆਂ ਨੇ ਰਲਕੇ,
ਇਥੇ ਦਿੱਤੀਆਂ ਨੇ ਵੰਡੀਆਂ ਪਾ !!
ਆ ਜਾਓ ਕਰਕੇ ਪਛਾਣ ਸਾਂਝੇ ਵੈਰੀ ਦੀ,
ਉਹਦੇ ਸੁੱਟ ਦੇਈਏ ਪਾੜ ਕੇ ਨਕਾਬ ਨੂੰ !!
ਉਠੋ ਜਾਗੋ ਓਏ ਪੰਜਾਬ ਦਿਓ ਪੁੱਤਰੋ,
ਤੁਸੀਂ ਸਾਂਭ ਲਵੋ ਆਪਣੇ ਪੰਜਾਬ ਨੂੰ !!
ਮਿੱਟੀ ਨਾਨਕ ਫਰੀਦ ਬੁਲ੍ਹੇ ਸ਼ਾਹ ਦੀ,
ਨਾਮ ਰੱਬ ਦਾ ਸੁਣੀਂਦਾ ਦਿੰਨ ਰਾਤ !!
ਇਥੇ ਵਾਰਿਸ ਤੇ ਪੀਲੂ, ਯਾਰ ਕਾਦਿਰਾਂ,
ਪਾਈ ਸੱਸੀ, ਸਹਿਬਾਂ, ਹੀਰ ਵਾਲੀ ਬਾਤ !!
ਲਾ ਕੇ ਕੱਚਾ ਘੜਾ ਹਿੱਕ ਨਾਲ ਸੋਹਣੀਆਂ,
ਪਾਰ ਹੁੰਦੀਆਂ ਸੀ ਤੈਰ ਕੇ ਚਨਾਬ ਨੂੰ !!
ਉਠੋ ਜਾਗੋ ਓਏ ਪੰਜਾਬ ਦਿਓ ਪੁੱਤਰੋ,
ਤੁਸੀਂ ਸਾਂਭ ਲਵੋ ਆਪਣੇ ਪੰਜਾਬ ਨੂੰ !!
ਕਿਥੇ ਰਹਿ ਗਈਆਂ ਨੇ ਘੋਲ ਤੇ ਕਬੱਡੀਆਂ,
ਅੱਜ ਨਸ਼ਿਆਂ ਨੇ ਖਾ ਲਏ ਜਵਾਨ !!
ਕੁਝ ਚੱੜ੍ਹ ਗਏ ਜਹਾਜ਼ੇ ਪਰਦੇਸ ਨੂੰ,
ਜਾ ਕੇ ਭੁੱਲ ਬੈਠੇ ਆਪਣੀ ਪਛਾਣ !!
ਆ ਜਾਓ ਮੁੜ ਕੇ ਘਰਾਂ ਨੂੰ ਮੇਰੇ ਵੀਰਿਓ,
ਕੀ ਜੋ ਕਰਨਾ ਕਮਾਈਆਂ ਬੇਹਿਸਾਬ ਨੂੰ !!
ਉਠੋ ਜਾਗੋ ਓਏ ਪੰਜਾਬ ਦਿਓ ਪੁੱਤਰੋ,
ਤੁਸੀਂ ਸਾਂਭ ਲਵੋ ਆਪਣੇ ਪੰਜਾਬ ਨੂੰ !!
ਆਓ ਚੱਲੀਏ ਬਣਾਕੇ ਆਪਾਂ ਕਾਫਲਾ,
ਮਿੱਟੀ ਆਪਣੀ ਦਾ ਕਰਜਾ ਉਤਾਰੀਏ !!
ਹੋਵੇ ਘਰ ਘਰ ਚਰਚਾ ਪੰਜਾਬ ਦੀ,
ਕੋਈ ਇਹੋ ਜਿਹਾ ਹੰਭਲਾ ਮਾਰੀਏ !!
ਨਹੀਂ ਤਾਂ ਭਾਲਦੇ ਰਹੋਗੇ ਤਵਾਰੀਖ਼ ਚੋਂ,
ਤੁਸੀਂ ਆਪਣੇ ਸਵਾਲਾਂ ਦੇ ਜਵਾਬ ਨੂੰ !!
ਉਠੋ ਜਾਗੋ ਓਏ ਪੰਜਾਬ ਦਿਓ ਪੁੱਤਰੋ,
ਤੁਸੀਂ ਸਾਂਭ ਲਵੋ ਆਪਣੇ ਪੰਜਾਬ ਨੂੰ !!
ਅੱਜ ਕੱਠੇ ਹੋ ਕੇ ਭੂੰਡਾਂ ਤੇ ਭਮਕੜਾਂ,
ਘੇਰਾ ਪਾ ਲਿਆ ਏ ਖਿੜੇ ਹੋਏ ਗੁਲਾਬ ਨੂੰ !!
ਜਸਵਿੰਦਰ ਸਿੰਘ ਅਮਰਕੋਟ
ਸੰਪਰਕ:-੯੯੧੪੦੧੭੨੬੬

No comments:

Post a Comment