ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, November 23, 2017

Asi Ta Tote - Hamraz

ਅਸੀ ਤਾ ਤੋਤੇ ਆ ਤੋਤੇ
ਆਜ਼ਾਦ ਜੰਗਲੀ ਤੋਤੇ
ਕਿੰਨਾ ਕੁ ਚਿਰ ਬੀਰੂ
ਬਿਮਾਰੀ ਦਾ ਮਾਰਿਆ
ਲੋਕਠਾ ਖਾ -ਖਾ ਕੇ
ਸਰਮਾਏਦਾਰਾਂ ਦੇ ਬਾਗਾਂ
ਦੀ ਰਾਖੀ ਕਰੇਗਾ
ਅਸੀ ਉਜਾੜ ਕੇ ਤੁਰ ਜਾਵਾਗੇ
ਆਪਣੇ ਸਾਥੀਆਂ ਸਮੇਤ
ਸਾਮਰਾਜਵਾਦ ਦੇ ਹਾਰੇ-ਭਰੇ ਬਾਗ਼
ਅਸੀਂ ਤਾ ਤੋਤੇ ਆ ਤੋਤੇ
ਆਜ਼ਾਦ ਜੰਗਲੀ ਤੋਤੇ
ਪਿੰਜਰੇ ਦੇ ਮਿੱਠੂ ਤੋਤੇ ਨੀ
ਜੋ ਹਰ ਵਖ਼ਤ ਚੂਰੀ ਦੀ
ਤਾਕ ਚ ਰਹਿੰਦੇ ਨੇ
ਤੇ ਬੋਲਣਾ ਸਿੱਖ ਜਾਂਦੇ ਨੇ
ਸਾਮਰਾਜਵਾਦ ਦੇ ਭੈਡੇ ਬੋਲ

No comments:

Post a Comment