ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, November 20, 2017

Ni Azaadie - Jaswinder Punjabi

ਸਾਡੇ ਅੱਟਣਾਂ ਦੇ ਹੱਥ ਪੈਰਾਂ ਵਿੱਚ ਨੇ ਬਿਆਈਆਂ ।
ਸਾਨੂੰ ਸਾਡੇ ਹਿੱਸੇ ਦੀਆਂ ਨਹੀਂਓ ਖੁਸ਼ੀਆਂ ਥਿਆਈਆਂ ।
ਸਾਡੀ ਫਿਰਕਿਆਂ 'ਚ ਵੰਡ ਦਿੱਤੀ ਹਾਕਮਾਂ ਪ੍ਰੀਤ ।
ਅਸੀਂ ਦੱਸ ਕਿਵੇਂ ਗਾਈਏ ਨੀ ਅਜਾਦੀਆਂ ਦੇ ਗੀਤ ।
*****
ਸਾਡੀ ਵੰਡ ਦਿੱਤੀ ਧਰਤ ਤੇ ਵੰਡ ਦਿੱਤੇ ਪਾਣੀ ।
ਦੋ ਧਿਰਾਂ ਵਿੱਚ ਵੰਡਤੀ ਪੰਜਾਬੀ ਬੋਲੀ ਰਾਣੀ ।
ਰਲ਼ ਹਾਕਮਾਂ ਨੇ ਖਿੱਚੀ ਸਾਡੀ ਹਿੱਕ 'ਤੇ ਲਕੀਰ ।
ਸਾਡੇ ਰਾਂਝਿਆਂ ਦੇ ਨਾਲ ਸਾਡੀ ਵੰਡੀ ਗਈ ਹੀਰ ।
ਸਾਡੇ ਬਣ ਗਏ ਵੈਰੀ,ਜੋ ਸੀ ਸਾਡੇ ਕਦੇ ਮੀਤ । ਅਸੀਂ ਦੱਸ....
*****
ਭਾਵੇਂ ਏਧਰਲੀ ਭੋਇਂ ਭਾਵੇਂ ਓਧਰਲੀ ਭੋਇਂ ।
ਕੱਟ ਰਹੇ ਨੇ ਲਾਚਾਰੀ ਰੋਂਦੇ ਲੋਕੀਂ ਪਾਸੇ ਦੋਇਂ ।
ਇੱਕੋ ਨਸਲਾਂ ਤੇ ਰੰਗ ਇੱਕੋ ਜਿਹਾ ਹੱਡ ਮਾਸ ।
ਅਸੀਂ ਰਲ਼ ਲੜੀ ਜੰਗ,ਨਾ ਅਜ਼ਾਦੀ ਆਈ ਰਾਸ ।
ਵੇਖ ਕੁਰਸੀ ਨੂੰ ਫਿੱਟ ਗਈ ਹਾਕਮਾਂ ਦੀ ਨੀਤ । ਅਸੀਂ ਦੱਸ...

No comments:

Post a Comment