ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Sunday, November 19, 2017

Jado Mai Reshmi - Manmohan Kaur

ਜਦੋਂ ਮੈਂ ਰੇਸ਼ਮੀ ਹਰਫ਼ਾਂ ਨਾਲ ,
ਤੇਰੇ ਲਈ ਨਜ਼ਮ ਬੁਣਦੀ ਹਾਂ ,
ਉਸਨੂੰ ਪਹਿਨ ਕੇ ਤੇਰੇ
ਸ਼ੀਤ ਅਹਿਸਾਸ !!
ਕੋਸੇ ਹੋ ਜਾਂਦੇ ਹਨ !!
ਤੇਰੇ ਨੈਣਾਂ 'ਚ ਪਿਆਰ ਦਾ ਸਮੁੰਦਰ
ਛਲਕਣ ਲੱਗ ਜਾਂਦਾ ਏ..
ਤੇਰ ਹੋਂਠ ਹੋਰ ਪਿਆਜ਼ੀ ਹੋ ਜਾਂਦੇ ਨੇ ..
ਮਤਵਾਲੇ ਨੈਣ ਅਤੇ ਨਸ਼ੀਲੇ ਹੋਠਾਂ ਨਾਲ
ਆਪਣੇ ਗਰਮ ਸਾਹਵਾਂ ਦੀ ਮੋਹਰ
ਜਦੋਂ ਤੂੰ ਮੇਰੀ ਨਜ਼ਮ ਨੂੰ ਛੁਹਾਉਂਦਾ ਏ..
ਤਾਂ ਮੇਰੀ ਨਜ਼ਮ ਅਨਮੋਲ ਬਣ ਜਾਂਦੀ ਹੈ!!

No comments:

Post a Comment