ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, November 3, 2017

Manje Shad Kursi Te - Baljeet Sandhu


ਮੰਜੇ ਛਡ ਕੇ ਕੁਰਸੀ ਤੇ ਪੁੱਤ ਬਹਿਣ ਲੱਗੇ ਨੇ 
ਅਪਣੀ ਹੀ ਮਾਂ ਨੂੰ ਸੁਦਾਇਣ ਕਹਿਣ ਲੱਗੇ ਨੇ
ਪੰਜਾਬੀ ਜੁਬਾਨ ਨੂੰ ਕਹਿਣ ਹੁਣ ਪੇਂਡੂ ਬੋਲੀ ਹੈ 
ਜਦੋਂ ਦੇ ਉਹ ਕੋਠੀ ਪਾਕੇ ਸਹਿਰ ਰਹਿਣ ਲੱਗੇ ਨੇ
ਭਾਸਣ ਅੰਗਰੇਜੀ ਵਿਚ ਦੇਵੇ ਮੁੱਖ ਮੰਤਰੀ
ਸਮਝੋਂ ਬਗੈਰ ਟੀ ਵੀ ਵੱਲ ਨੈਣ ਲੱਗੇ ਨੇ
ਚਮਕੂਗਾ ਕਿੱਦਾਂ ਦੱਸੋ ਸੂਰਜ ਪੰਜਾਬੀ ਵਾਲਾ 
ਘਰ ਵਿਚ ਅਪਣੇ ਹੀ ਸੌ ਗ੍ਰਿਹਣ ਲੱਗੇ ਨੇ
ਉੱਡਣ ਲਈ ਆਜ਼ਾਦ ਸਨ ਖੁੱਲਾ ਸੀ ਅਕਾਸ 
ਚੂਰੀ ਪਿੱਛੇ ਤੋਤੇ ਵੇਖ ਗੁਲਾਮੀ ਸਹਿਣ ਲਗੇ ਨੇੇ
ਹੁਣ ਪਿੰਡਾ ਵਿਚ ਸਾਂਭਣਗੇ ਭਈਏ ਪੰਜਾਬੀ ਬੋਲੀ
ਪੰਜਾਬੀ ਬੱਚੇ ਤਾਂ ਕਾਨਵੈਂਟੀਂ ਬਹਿਣ ਲਗੇ ਨੇ
ਸੂਕਦਾ ਦਰਿਆ ਵੰਡ ਨਹਿਰਾਂ ਦੀ ਨੇ ਖਾ ਲਿਆ
ਹੁਣ ਨਹਿਰਾਂ ਦੇ ਪਾਣੀਆਂ ਚੋਂ ਖਾਲ ਵਹਿਣ ਲੱਗੇ ਨੇ
ਮਗਜ ਖਪਾ ਨਾ ਅੈਵੇਂ ਕਾਗਜਾਂ ਦੇ ਨਾਲ ਸੰਧੂ
ਤੇਰੇ ਕਿਹੜੇ ਮੰਜੇ ਲਾਲ ਕਿਲੇ ਡਹਿਣ ਲੱਗੇ ਨੇ
/////////////// ਬਲਜੀਤ ਸੰਧੂ

No comments:

Post a Comment