ਰੁਜਗਾਰ ਮੰਗੋ ਤੇ ਡਾਂਗਾ ਪੈਣ
ਇਹਨੂੰ ਲੋਕ ਅਜਾਦੀ ਕਹਿਣ ?
ਖੁਸੀਆਂ ਦੇ ਲਈ ਤਰਸਣ ਨੈਣ
ਇਹਨੂੰ ਲੋਕ ਅਜਾਦੀ ਕਹਿਣ?
ਝੂਲਣ ਅਧ ਅਸਮਾਨ ਤਰੰਗੇ ,
ਤੱਕਣ ਬਾਲਕ ਤੇੜੋਂ ਨੰਗੇ,
ਢਿੱਡ ਨੂੰ ਝੁਲਕਾ ਮੰਗ ਕੇ ਲੈਣ,
ਇਹਨੂੰ ਲੋਕ ਅਜਾਦੀ ਕਹਿਣ?
ਮੀਂਹ ਗਰੀਬਾਂ ਦਾ ਹੈ ਵੈਰੀ ,
ਮਿਲੀ ਨਾ ਕਿਧਰੇ ਅੱਜ ਦਿਹਾੜੀ,
ਸਾਡੇ ਕੱਚੇ ਕੋਠੇ ਢਹਿਣ,!
ਇਹਨੂੰ ਲੋਕ ਅਜਾਦੀ ਕਹਿਣ?
ਹਸਪਤਾਲੀਂ ਡਾਕਟਰ ਹੈਨੀ,
ਵਿਚ ਸਕੂਲ ਦੇ ਮਾਸਟਰ ਹੈਨੀ,
ਅਫਸਰ ਰੱਜ ਕੇ ਰਿਸਵਤ ਲੈਣ,
ਇਹਨੂੰ ਲੋਕ ਅਜਾਦੀ ਕਹਿਣ?
ਧੀਆਂ ਭੈਣਾਂ ਦੀ ਹੋਈ ਖੁਆਰੀ,
ਸਾਧੂ ਹੋਏ ਬਲਾਤਕਾਰੀ,
ਜੇਲਾ ਵਿਚ ਵੀ ਮੌਜਾ ਲੈਣ,
ਇਹਨੂੰ ਲੋਕ ਅਜਾਦੀ ਕਹਿਣ?
ਗੱਪਾਂ ਤੋਂ ਜੀ ਸਦਕੇ ਜਾਈਏ,
ਮੋਦੀ ਦੇ ਸੰਗ ਜਸਨ ਮਨਾਈਏ,
ਦੁਨੀਆਂ ਕਮਲੀ ਹੋਈ ਸ਼ੁਦਾਇਣ,
ਇਹਨੂੰ ਲੋਕ ਅਜਾਦੀ ਕਹਿਣ?
ਸੰਧੂ ਸੁਰਖ ਗੁਲਾਬ ਨੀ ਦਿਸਦਾ,
ਸੁਖੀ ਹੁਣ ਪੰਜਾਬ ਨਹੀਂ ਦਿੱਸਦਾ,
ਕੰਨਾ ਨੂੰ ਪਏ ਸੁਣਦੇ ਵੈਣ,
ਇਹਨੂੰ ਲੋਕ ਅਜਾਦੀ ਕਹਿਣ?
ਬਲਜੀਤ ਸੰਧੂ
No comments:
Post a Comment