ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, November 6, 2017

Kini Sohni Si Oho Shaam - Nimma Loharka

ਕਿੰਨੀ ਸੋਹਣੀ ਸੀ ਉਹ ਸ਼ਾਮ
ਜਦੋਂ ਤੂੰ ਮੈਨੂੰ ਤੇ ਮੈਂ ਤੈਨੂੰ ਪਹਿਲੀ ਵਾਰ ਵੇਖਿਆ !
ਬੜਾ ਸੋਹਣਾ ਸੀ ਅੰਦਾਜ਼ ਤੇਰਾ
ਮੈਨੂੰ ਸੱਤ ਸ਼੍ਰੀ ਅਕਾਲ ਕਹਿਣ ਵਾਲਾ
ਬੜਾ ਤੇਰੇ ਵਿੱਚ ਅਦਬ ਸਤਿਕਾਰ ਵੇਖਿਆ !
ਫਿਰ ਤੂੰ ਬੈਠਿਆ ਸਾਹਮਣੇ ਮੇਰੇ
ਮੇਰੇ ਆਪਣਿਆਂ ਦੇ ਵਾਂਗ
ਤੂੰ ਮੇਰੇ ਵੱਲ ਮੈਂ ਤੇਰੇ ਵੱਲ ਬਾਰ ਬਾਰ ਵੇਖਿਆ !
ਸੁਣਿਆ ਸੀ ਨਜ਼ਰਾਂ ਦੇ ਤੀਰ
ਸੀਨਾ ਵਿੰਨ੍ਹ ਦੇਂਦੇ ਨੇ
ਤੀਰ ਨੈਣਾਂ ਦਾ ਮੈਂ ਦਿਲ ਦੇ ਆਰ ਪਾਰ ਵੇਖਿਆ !
ਜਾਨਲੇਵਾ ਸੀ ਤੇਰੀ ਮੁਸਕਰਾ ਕੇ
ਗੱਲ ਕਰਨ ਵਾਲੀ ਅਦਾ
ਹੋਇਆ ਖੁਦ ਨੂੰ ਮੈਂ ਤੇਰਾ ਸ਼ਿਕਾਰ ਵੇਖਿਆ !
ਤੂੰ ਤਾਂ ਤੁਰਦਾ ਵੀ ਏਦਾਂ
ਜਿਵੇ ਜਲ ਤੇ ਬਤਖ਼ ਤਰਦੀ ਹੋਵੇ
ਪੈਂਦਾ ਧਰਤੀ ਤੇ ਤੇਰਾ ਨਾ ਭਾਰ ਵੇਖਿਆ !
ਲੋਕ ਆਖਦੇ ਇਸ਼ਕ ਨਈ ਹੁੰਦਾ
ਇੱਕੋ ਮੁਲਾਕਾਤ ਵਿੱਚ
ਮੈਂ ਤਾਂ ਇੱਕੋ ਤੱਕਣੀ ਚ ਹੁੰਦਾ ਪਿਆਰ ਦੇਖਿਆ !
ਤੈਨੂੰ ਵੇਖਿਆ ਤਾਂ
ਸੱਚੀ ਮੈਨੂੰ ਇੰਝ ਲੱਗਿਆ
ਪਹਿਲਾਂ "ਨਿੰਮੇ" ਨੇ ਕੁਝ ਨਈ ਯਾਰ ਵੇਖਿਆ !
ਦੋਸਤੋ ਕੁਝ ਗ਼ਲਤ ਲਿਖਿਆ ਗਿਆ ਹੋਵੇ ਤਾਂ ਮਾਫ਼ ਕਰਨਾ ਤੇ ਆਪਣੇ ਸੁਝਾਅ ਜਰੂਰ ਦੇਣੇ !
ਤੁਹਾਡਾ ਆਪਣਾ
ਨਿੰਮਾ ਲੋਹਾਰਕਾ

No comments:

Post a Comment