ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Wednesday, November 29, 2017

Lok Arpat Samagam - Sulinderjit Singh Rajan



ਇਕ ਮੁੱਠੀ ਚੁੱਕ ਲੈ ਦੂਜੀ ਤਿਆਰ :
ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਨਿਰੰਤਰ ਸਾਹਿਤਕ ਸਮਾਗਮਾਂ ਦੀ ਲੜੀ ਨੁੰ ਅੱਗੇ ਤੋਰਦਿਆਂ ਪੰਜਾਬੀ ਮਾਂ ਬੋਲੀ ਨੂੰੂ ਸਮਰਪਿਤ ਇਕ ਕਵੀ ਦਰਬਾਰ ਮਿਤੀ 3 ਦਸੰਬਰ , ਐਤਵਾਰ ਨੂੰ ਸਵੇਰੇ 10 ਵਜੇ ਅਨੈਕਸੀ ਹਾਲ, ਸਿਵਲ ਹਸਪਤਾਲ, ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ । ਇਸ ਮੌਕੇ ਪ੍ਰਵਾਸੀ ਕਵੀ ਮਨਮੋਹਣ ਭਿੰਡਰ ਦੇ ਕਾਵਿ ਸੰਗ੍ਰਿਹ "ਸਾਹਾਂ ਵਿੱਚ ਮੌਲਦੇ ਹਰਫ" ਲੋਕ ਅਰਪਤ ਕੀਤਾ ਜਾਵੇਗਾ । ਉਪਰੰਤ ਕਵੀ ਦਰਬਾਰ ਹੋਵੇਗਾ । ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਦੀਪ ਦਵਿੰਦਰ ਸਿੰਘ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ, ਅਮਰਜੀਤ ਸਿੰਘ ਭੁੱਲਰ (ਕੈਨੇਡਾ), ਡਾ: ਆਸਾ ਸਿੰਘ ਘੁੰਮਣ, ਡਾ: ਵਿਕਰਮਜੀਤ ਸਿੰਘ (ਸੰਪਾਦਕ ਅੱਖਰ), ਜਤਿੰਦਰ ਔਲਖ (ਸੰਪਾਦਕ ਮੇਘਨਾ), ਸਭਾ ਦੇ ਸਰਪ੍ਰਸਤ ਪ੍ਰਿੰ: ਸੇਵਾ ਸਿੰਘ ਕੌੜਾ, ਪ੍ਰਿੰ: ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ ਆਦਿ ਸ਼ੁਸ਼ੋਭਿਤ ਹੋਣਗੇ । ਆਪ ਜੀ ਨੂੰ ਪੁੱਜਣ ਲਈ ਹਾਰਦਿਕ ਸੱਦਾ ਹੈ ਜੀ ।
-ਸ਼ੇਲਿੰਦਰਜੀਤ ਸਿੰਘ ਰਾਜਨ (ਜਨਰਲ ਸਕੱਤਰ) 98157-69164

No comments:

Post a Comment