ਲਿਖ ਦਿਆ ਕਿਵੇਂ!
ਗੀਤ ਮੈਂ ਪਿਆਰ ਦੇ..
ਪਿਆਰ ਨਾਲੋਂ ਵੱਧ!
ਤਾਂ ਹਾਲਾਤ ਮਾਰਦੇ..
ਛੋਟੀ ਐ ਕੁਆਰੀ!
ਮੱਤ ਖਰਚੇ ਨੇ ਮਾਰੀ..
ਏਹੀ ਜੋ ਖਿਆਲ!
ਨਿੱਤ ਤਾਅ ਚਾੜਦੇ..
ਖਾਅਬ ਕਿੰਨੇ ਹੀ ਅਧੂਰੇ!
ਕਿੰਨੇ ਪਏ ਚੂਰ ਨੇ..
ਕਿੰਨੇ ਫਿਕਰਾਂ ਨੇ ਵੇਖ!
ਰੱਖ ਤੇ ਲਿਤਾੜ ਕੇ..
ਲੱਤ ਨਸ਼ੇ ਆਲੀ ਭੈੜੀ!
ਗਏ ਘਰ ਤੇ ਜਮੀਨ..
ਬਾਪੂ ਦੀ ਸ਼ਰਾਬ!
ਰੱਖ ਤੇ ਓਜਾੜ ਕੇ..
ਵਿੱਚੇ ਛੁੱਟ ਗਈ ਪੜਾਈ!
ਕੋਈ ਰੀਝ ਨਾ ਪੁਗਾਈ..
ਰੋਟੀ ਟੁੱਕ ਫਿਕਰਾਂ ਨੇ!
ਚੰਮ ਰਾਹੜਤੇ..
ਨਿੱਤ ਖਾਵਾਂ ਨਵੀ ਸੱਟ!
ਕਿੰਨੇ ਓੱਧੜੇ ਨੇ ਫੱਟ..
ਕਿੰਨੇ ਸੂਲਾਂ ਵਾਂਗ ਲੱਗੇ!
ਰਹਿਣ ਤਾਨਹੇ ਮਾਰਦੇ..
ਕੰਮ ਕਾਰ ਵੀ ਨਾ ਪੱਕੇ!
ਪੈਣ ਰੱਜ ਰੱਜ ਧੱਕੇ..
ਅਜੇ ਲੇਖ ਮੇਰੇ ਜਿਵੇਂ!
ਪਏ ਨੇ ਪਿਛਾੜ ਦੇ..
ਕਦੇ ਹਾਰ ਜਾਵਾਂ ਇੰਝ!
ਦਿਲ ਮਰਨੇ ਨੂੰ ਕਰੇ..
ਪਰ ਬੇਬੇ ਦੀ ਅਸੀਸ!
ਚਿੱਤ ਜਾਵੇ ਠਾਰ ਕੇ..
ਜੋਤ ਗਿੱਲ ਹੁਣ ਤਾਂਈ!
ਉਹਦੇ ਲਈ ਹੀ ਤਾ ਜੀਵੇ..
ਕਰਜ਼ੇ ਨੇ ਕਿੰਨੇ!
ਉਹਦੇ ਹਾਂ ਉਤਾਰਨੇ..
ਨਵਜੋਤ ਸਿੰਘ ਗਿੱਲ
No comments:
Post a Comment