ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Sunday, November 19, 2017

Kujh Lok - Gurpreet Grover

ਕੁੱਝ ਲੋਕ ਪੁੱਛਦੇ ਨੇ ਕਿ ਤੁਹਾਡੀ
ਕਵਿਤਾ ਵਿੱਚ ਇੰਨਾ ਦਰਦ ਕਿਉਂ ਹੁੰਦਾ ?
ੳੁਸ ਵਕਤ ਮੇਰੇ ਸਾਹਮਣੇ ਮੇਰਾ
ਅਤੀਤ ਅਾ ਜਾਂਦਾ ਹੈ।
ੲਿਕ ਅਜਿਹਾ ਅਤੀਤ ਜੋ ਮੈਂ
ਖ਼ੁਦ ਵੀ ਯਾਦ ਨਹੀਂ ਕਰਨਾ ਚਾਹੁੰਦੀ
ਬਹੁਤ ਕੁੱਝ ਅਜਿਹਾ ਹੁੰਦਾ ਹੈ
ਜੋ ਸਿਰਫ਼ ਲਿਖਿਅਾ ਜਾ ਸਕਦਾ ਹੈ
ਪਰ ਦੱਸਿਅਾ ਨਹੀਂ ਜਾ ਸਕਦਾ।
ਕੁੱਝ ਗੱਲਾਂ ਚੁੱਪ ਦੇ ਸੰਦੂਕ ਵਿਚ
ਸੰਭਾਲ ਕੇ ਰੱਖਣੀਅਾਂ ਪੈਂਦੀਅਾਂ ਨੇ,
ਤਾਂ ਕਿ ਕੋੲੀ ੳੁਹਨਾਂ ਨੂੰ ਦੇਖ ਨਾ ਲਵੇ।
ਮੈਂ ਦਰਦ ਕਿਉਂ ਲਿਖਦੀ ਹਾਂ
ੲਿਹ ਸੱਚ ਤੁਹਾਨੂੰ ਕੲੀ ਕਵਿਤਾਵਾਂ
ਵਿੱਚ ਨਜ਼ਰ ਅਾਵੇਗਾ,
ਪਰ ਸ਼ਰਤ ੲਿਹ ਹੈ ਕਿ
ੳੁਸ ਕਵਿਤਾ ਨੂੰ ਪੜ੍ਹਨ ਵੇਲੇ
ੳੁਸ ਕਵਿਤਾ ਦਾ ਪਾਤਰ ਬਣ ਜਾਇਓ।
ਡਰੋ ਨਾ..
ਸਿਰਫ਼ ਪਾਤਰ ਬਣਨਾ ਹੈ,
ਅੰਦਰਲਾ ਦਰਦ ਮੇਰਾ ਹੀ ਰਹੇਗਾ।
ਤੁਸੀਂ ਸਿਰਫ਼ ਮਹਿਸੂਸ ਕਰਨਾ ਹੈ।
ਤੁਸੀਂ ਦੇਖਣਾ ਤੁਹਾਨੂੰ ਪਰਦੇ ਦੇ ਪਿਛਲਾ
ਸਭ ਕੁੱਝ ਦਿਖਾੲੀ ਦੇਣ ਲੱਗੇਗਾ।
ਮੇਰੀ ਜਿੰਦਗੀ ਦੇ ਕੁੱਝ ਅਜਿਹੇ ਸੱਚ ਨੇ
ਜਿਹਨਾਂ ਦੇ ਮੈਂ ਕਦੀ ਰੂ-ਬ-ਰੂ
ਨਹੀਂ ਹੋਣਾ ਚਾਹੁਦੀ।
ੲਿਸ ਦਾ ਮਤਲਬ ੲਿਹ ਨਹੀਂ ਕਿ
ਮੈਂ ਸੱਚ ਤੋਂ ਡਰਦੀ ਹਾਂ
ੲਿਸ ਦਾ ਮਤਲਬ ੲਿਹ ਹੈ ਕਿ
ਮੈਂ ਮੇਰੇ ਨੈਣਾ ਦਾ ਬੰਨ੍ਹ ਤੋੜਦੀ ਹੰਝੂਅਾਂ
ਦੀ ਝੀਲ ਦਾ ਸਾਹਮਣਾ ਨਹੀਂ ਕਰ ਸਕਦੀ।
ਪਹਾੜ ਕਿੱਡਾ ਹੀ ਵੱਡਾ ਹੋਵੇ
ਖੁਰਣ ਤੇ ਅਾਵੇ ਤਾਂ ੳੁਸਦਾ
ਕੁੱਝ ਨਹੀਂ ਬਚਦਾ।
ਮੈਂ ਵੀ ਕਿਸੇ ਅਜਿਹੇ
ਪਹਾੜ ਦਾ ਹੀ ਹਿੱਸਾ ਹਾਂ,
ਜਿਸ ਦੀਅਾਂ ਮਜ਼ਬੂਤ ਨੀਹਾਂ ਹੰਝੂਅਾਂ
ਦੇ ਪਾਣੀ ਨੂੰ ਝੱਲ ਨਾਂ ਸਕੀਅਾਂ
ਤੇ ਖੁਰਨ ਲੲੀ ਮਜ਼ਬੂਰ ਹੋੲੀਅਾਂ

No comments:

Post a Comment