ਮੈਂ ਤੁਰਾਂ ,ਤੇ ਕਾਫ਼ਿਲ਼ਾ ਹਾਂ ਸਾਰਿਅਾਂ ਦੀ ਲੋੜ ਨਾ
ਖ਼ੁਦ ਲੜਾਂ, ਖ਼ੁਦ ਵਾਸਤੇ,ਸਹਾਰਿਅਾਂ ਦੀ ਲੋੜ ਨਾ
ਜੋ ਹਨ੍ਹੇਰੇ ਪੈਂਡਿਅਾਂ ਨੂੰ ਲੰਘ ਅਾੳੁਂਦਾ ਚੀਰ ਕੇ
ਟਹਿਕਦਾ ਜੁਗਨੂੰ ਹਾਂ ,ਮੈਨੂੰ ਤਾਰਿਅਾਂ ਦੀ ਲੋੜ ਨਾ
ਪੂਜਿਅਾ ਸੀ ਕਰ ਖ਼ੁਦਾ,ਹਰ ਮੰਨਿਅਾ ਫ਼ਰਮਾਨ ਸੀ
ਹੁਣ ਤੇਰੇ ਭਰਮਾੳੁਣ ਵਾਲੇ ਲਾਰਿਅਾਂ ਦੀ ਲੋੜ ਨਾ
ਖੋਭ ਕੇ ਖ਼ੰਜਰ ਕਲ਼ੇਜ਼ੇ, ਮੀਤ ਮੇਰਾ ਬੋਲ਼ਿਅਾ,
ਮੌਤ ਅੈਸੀ ਮੈਂ ਦਿਅਾਂ ਹਤਿਅਾਰਿਅਾਂ ਦੀ ਲੋੜ ਨਾ
ਰਮਜ਼ ਰੂਹਾਂ ਜਾਣਦਾ ਜੋ, ਪਾ ਲਵੇ ਸਤਿਕਾਰ ਹੀ
ਜੋ ਦਿਲਾਂ ਨੂੰ ਤੋੜਦੇ,ਹੰਕਾਰਿਅਾ ਦੀ ਲੋੜ ਨਾ
ਦੁਸ਼ਮਣੀ ਵਿਚ ਕਰ ਗਿਅਾ ੲੇਨੀ ਵਫ਼ਾ ਦੁਸ਼ਮਣ ਮੇਰਾ
ਬੇਵਫ਼ਾ ਜੋ ਹੋ ਗੲੇ ੳੁਹ ਪਿਅਾਰਿਅਾਂ ਦੀ ਲੋੜ ਨਾ
ਪੇਟ ਤੋਂ ਭੁੱਖਾ ਰਹੀਂ ਨਾ , ਕੱਜ ਛੱਡੀਂ, ਨੰਗ ਤੂੰ,
ਜਾਨ ਦਾ ਜ਼ੰਜਾਲ਼ , ਖੀਸੇ ਭਾਰਿਅਾਂ ਦੀ ਲੋੜ ਨਾ
ਟੋਲ ਲੈਣਾ ਅਾਸ਼ਿਅਾਨਾ , ਜੋ ਸਕੂਨ ਬਖ਼ਸ਼ਦਾ
ਭਟਕਣਾਂ ਜੋ ਦੇਣ,ੳੁਸ ਗਲ਼ਿਅਾਰਿਅਾਂ ਦੀ ਲੋੜ ਨਾ
ਸਾਂਭ ਹੁਣ ਰੱਖ ਲੈਂ ਜਟਾਣਾ', ਅਾ ਗੲੀ ਬੂਹੇ ਖ਼ੁਸ਼ੀ
ਜ਼ਿੰਦਗੀ ਨੂੰ ਹੋਰ, ਹੰਝੂ ਖਾਰਿਅਾਂ ਦੀ ਲੋੜ ਨਾ
ਰਾਜਵਿੰਦਰ ਕੌਰ ' ਜਟਾਣਾ'
No comments:
Post a Comment