ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, November 13, 2017

Bahot Anjaan Hai - Adeeb Ravi

ਬਹੁਤ ਅਣਜਾਣ ਹੈ ੳੁਹ
ੳੁਸ ਨੂੰ ਬਿਲਕੁੱਲ ਨਹੀਂ ਪਤਾ
ਕਿ ਮੁਹੱਬਤ ਕੀ ਹੈ ?
ੳੁਸਨੇ ਪੁੱਛਿਅਾ ਵੀ ਸੀ ਕੲੀ ਵਾਰ
ਤੇ ਮੈਂ ਕੲੀ ਵਾਰ ਦੱਸਿਅਾ
ਕਿ ਮੇਰਾ ਤੈਂਨੂੰ ਮੀਲਾਂ ਦੂਰ ਤੋਂ ਵੀ
ਅਾਪਣੇ ਅੰਦਰ ਮਹਿਸੂਸ ਕਰਨਾ
ਮੁਹੱਬਤ ਹੀ ਤਾਂ ਹੈ।
ਕੲੀ ਵਾਰ ੳੁਹ ਮੇਰੇ ਨਾਲ
ਗੱਲ ਨਹੀਂ ਕਰਦੀ
'ਤੇ ਬਾਅਦ ਵਿੱਚ ਮਾਫ਼ੀ ਮੰਗਦੀ ਹੈ
ਤੇ ਅਾਖਦੀ ਹੈ ਕਿ
ਤੁਸੀਂ ਖ਼ੁਦ ਹੀ ਤਾਂ ਕਹਿੰਦੇ ਹੋ
ਮੁਹੱਬਤ ਕਰਨ ਵਾਲੇ ਬੋਲਦੇ ਨਹੀਂ ਹੁੰਦੇ,
ਸੱਚ ਮੁੱਚ ਬਹੁਤ ਭੋੋਲੀ ਹੈ ੳੁਹ।
ਇੱਕ ਦਿਨ ੳੁਸਨੇ ਪੁੱਛਿਅਾ ਸੀ
ਕਿ ਸਬੰਧ ਕੀ ਹੁੰਦੇ ਨੇ
ਤੇ ਸਾਡਾ ਅਾਪਸੀ ਸਬੰਧ ਕੀ ਹੈ ?
ਮੈਂ ਸਮਝਾੲਿਅਾ ੳੁਸਨੂੰ
ਕਿ ਮੁਹੱਬਤ ਰਿਸ਼ਤਿਅਾਂ ਦਾ
ਅਾਸਰਾ ਨਹੀਂ ਤੱਕਦੀ,
ਮੁਹੱਬਤ ਤਾਂ ਮੁਹੱਬਤ ਭਾਲਦੀ ਹੈ
ਤੇ ਅਾਪਣੇ ਸਕੂਨ ਵਿਚ ਜਿਊਂਣ ਲੱਗਦੀ ਹੈ।
ਫਿਰ ੳੁਹ ਪੁੱਛਦੀ ਹੈ ਕਿਵੇਂ ?
ਤਾਂ ਮੈਂ ਸੂਰਜ ਵੱਲ ਉਂਗਲ ਕਰਕੇ
ਰੌਸ਼ਨੀ ਦੀ ਵਿਅਾਖਿਅਾ ਕਰਦਾ ਹਾਂ
ਕਿ ਰੌਸ਼ਨੀ ਨੂੰ ਨਹੀਂ ਪਤਾ ਕਿ
ੳੁਸ ਦਾ ਸੂਰਜ ਨਾਲ ਕੀ ਸਬੰਧ ਹੈ
ਪਰ ਹਮੇਸ਼ਾ ਨਾਲ ਨੇ
ਅਾਦਿ ਤੋਂ ਜੁਗਾਦਿ ਤੱਕ
ਬਸ ੲਿਸੇ ਤਰ੍ਹਾਂ ਅਸੀਂ ਹਾਂ
'ਤੇ ੲਿਸੇ ਤਰ੍ਹਾਂ ਸਾਡੀ ਪਾਕ ਮੁਹੱਬਤ।
- ਅਦੀਬ ਰਵੀ

No comments:

Post a Comment