ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, November 17, 2017

Facebook Di Dunia - Romi Gurbinder

#ਫੇਸਬੁੱਕ ਦੀ ਦੁਨੀਆਂ ?
ਦੁਨਿਆਂ ਫੇਸਬੁੱਕ ਦੀ ਵੱਖਰੀ।
ਜਨਤਾ ਇੱਕ ਤੋਂ ਇੱਕ ਹੈ ਅੱਥਰੀ।
ਫਿਰਦੀ ਵਾਂਗ ਮੇਲਣਾ ਮਛਰੀ।
ਮਿੱਤ ਨਾ ਗੁਰੂ ਜਾਂ ਚੇਲੇ ਦੀ.........,
ਸਿਫਤ ਕੀ ਸ਼ਬਦਾਂ ਵਿੱਚ ਸੁਣਾਵਾਂ, ਬਈ ਇਸ ਭਰਦੇ ਮੇਲੇ ਦੀ।-2
ਬੈਠਾ ਯੂ.ਕੇ. ਕੋਈ ਅਮਰੀਕਾ।
ਸਾਊਦੀ, ਯੂਰਪ ਜਾਂ ਅਫਰੀਕਾ।
ਸਭ ਦਾ ਇੱਕੋ ਈ ਢੰਗ ਤਰੀਕਾ।
ਦਿਲ ਦੀਆਂ ਤਾਰਾਂ ਛੇੜਨੀਆਂ..........,
ਬੇਸ਼ੱਕ ਘਰਦਿਆਂ ਕੋਲੋਂ ਪੈ ਜਾਣ, ਕਮਰੀਂ ਕੁੰਡੀਆਂ ਭੇੜਨੀਆਂ।-2
ਲਿਖਦੇ ਕਵਿਤਾ, ਗੀਤ, ਕਹਾਣੀ।
ਹੱਡ-ਜੱਗਬੀਤੀ ਬਾਤ ਪੁਰਾਣੀ।
ਕਿਤੇ ਪਏ ਪਾਣੀ ਵਿੱਚ ਮਧਾਣੀ।
ਸਿੰਙ ਫਸ ਜਾਂਦੇ ਘੁੰਢੀਆਂ ਦੇ..............,
ਕਿਧਰੇ ਪੇਚੇ ਵੀ ਪੈ ਜਾਵਣ, ਜੀ ਬਿਨ ਛੱਲੇ ਮੁੰਦੀਆਂ ਦੇ। -2
ਖਿੱਚ ਖਿੱਚ ਸੈਲਫ਼ੀਆਂ ਮੂਰਤਾਂ ਪਾਉਂਦੇ।
ਟੇਢ ਮੇਢੇ ਪੋਜ਼ ਬਣਾਉਂਦੇ।
ਨਾਲ ਕੋਈ ਢੁੱਕਵਾਂ ਸ਼ੇਅਰ ਸਜਾਉਂਦੇ।
ਕਿ ਵੱਧ ਸਭ ਤੋਂ ਫੱਬ ਜਾਵੇ..............,
ਤਾਂ ਕਿ ਲਾਈਕਾਂ ਅਤੇ ਕੁਮੈਂਟਾ ਵਾਲਾ ਮੇਲਾ ਲਗ ਜਾਵੇ। -2
ਫਾਇਦਾ ਸਦਾ ਭੀੜ ਚੋਂ ਕੱਢਣ।
ਐਥੇ ਵੀ ਨਾ ਖਹਿੜਾ ਛੱਡਣ।
ਅਕਲ ਦਾ ਰੱਜਕੇ ਫਾਹਾ ਵੱਢਣ।
ਯੱਭਲੀਆਂ, ਝੂਠ ਸੁਣਾ ਜਾਂਦੇ............,
ਜਦ 'ਲਾੜੇ ਦੀ ਤਾਈ' ਬਣਕੇ, ਵੋਟਾਂ ਵਾਲੇ ਆ ਜਾਂਦੇ।-2
ਬਾਈ ਨਕਲੀ ਆਈਡੀਆਂ ਵਾਲੇ।
ਹਰਦਮ ਰਹਿਣ ਲੜਨ ਨੂੰ ਕਾਹਲੇ।
ਲਿਆਉਂਦੇ ਲੱਭਕੇ ਗਰਮ ਮਸਾਲੇ।
ਮਾਰਨ ਪੁੱਠੀਆਂ ਛਾਲਾਂ ਜੀ...............,
ਤੇ ਫਿਰ ਕੱਢਦੇ ਨੇ ਸ਼ਰੇਆਮ, ਆਪੋ ਵਿੱਚ ਨੰਗੀਆਂ ਗਾਲ੍ਹਾਂ ਜੀ। -2
ਹੈ ਇੱਕ ਸਭ ਤੋਂ ਕਿਸਮ ਨਿਆਰੀ।
ਫੱਟੇ ਚੁੱਕਦੇ ਰਹਿਣ ਲਿਖਾਰੀ।
ਰਹਿੰਦੇ ਇੱਕ ਦੂਜੇ ਤੇ ਭਾਰੀ।
ਆਏ ਬੰਨ੍ਹ ਕੇ ਆਸਾਂ ਜੀ................,
#ਰੋਮੀ ਪਿੰਡ #ਘੜਾਮੇ ਵਰਗੇ, ਕੱਢਦੇ ਰਹਿਣ ਭੜਾਸਾਂ ਜੀ। -2

No comments:

Post a Comment