ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, November 17, 2017

Khushi - Manmohan Kaur

ਦੇਵ!! ਹਮਮਮ .. ਦੇਵ ਦੀ ਆਮਦ ਨਾਲ ਮੇਰਾ ਕਮਰਾ ਗ਼ੁਲਾਬ ਦੀ ਖ਼ੁਸ਼ਬੂ ਨਾਲ ਮਹਿਕਣ ਲੱਗ ਜਾਂਦਾ । ਉਹ ਮੇਰੇ ਮੱਥੇ ਤੇ ਚੁੰਮਣ ਧਰਦਾ ਤਾਂ ਉਸਦੇ ਹੋਠਾਂ ਦੀ ਛੂਹ ਨਾਲ ਮੇਰੇ ਅੰਦਰ ਕਈਂ ਸੂਰਜ ਮੱਘ ਉੱਠਦੇ ।ਮੇਰੀਆਂ ਅੱਖਾਂ ਚੁੰਮਦਾ ਤਾਂ ਮੇਰੀਆਂ ਅੱਖਾਂ ਚੋਂ ਖ਼ੁਸ਼ੀ ਦਾ ਨੀਰ ਵੱਗ ਉਠਦਾ।ਉਸਦੇ ਹੋਠਾਂ ਤੇ ਛੋਹ ਨਾਲ ਮੇਰੇ ਹੋਠ ਸ਼ਹਿਦ ਸ਼ਹਿਦ ਹੋ ਜਾਂਦੇ ... ਕੇਸਰ ਭਿੰਨੀ ਨਿੰਮੀ ਨਿੰਮੀ ਕਣੀ ਨਾਲ ਮੇਰਾ ਸਾਰਾ ਸਰੀਰ ਗੜੁਚ ਹੋ ਜਾਂਦਾ । ਮੇਰੇ ਨਾਲ ਕਾਰ ਵਿੱਚ ਬੈਠੀ ਖ਼ੁਸ਼ੀ ਬੋਲੀ ਜਾ ਰਹੀ ਸੀ ।
ਦੇਵ....?? ਹੈਰਾਨੀ ਨਾਲ ਮੈਂ ਪੁੱਛਿਆ ।
ਹਾਂ ਦੇਵ!! ਜਦੋਂ ਮੈਂ ਕਮਰੇ 'ਚ ਇੱਕਲੀ ਹੁੰਦੀ ਹਾਂ ... ਇੱਕ ਸ਼ੀਤ ਜਿਹੀ ਪਵਨ ਮਹਿਸੂਸ ਹੁੰਦੀ ਹੈ , ਮੇਰੇ ਕੰਨਾਂ 'ਚ ਘੰਟੀਆਂ ਜਿਹੀ ਮਹਿਸੂਸ ਹੁੰਦੀਆ ਹਨ। ਹਰ ਘੰਟੀ'ਚ ਦੇਵ ਦੀ ਅਵਾਜ਼ ਗੂੰਜਦੀ ਹੈ ਅਤੇ ਮੇਰੇ ਬੈਡ ਤੇ ਗ਼ੁਲਾਬ ਦੀਆਂ ਪੱਤੀਆਂ ਵਿੱਛ ਜਾਂਦੀਆਂ ਹਨ । ਕਮਰੇ'ਚ ਅਨੇਕਾਂ ਮਹਿਕ ਵਾਲੀਆ ਅਗਰਬੱਤੀਆ ਦੀ ਖ਼ੁਸ਼ਬੂ ਆਉਣੀ ਸ਼ੁਰੂ ਹੋ ਜਾਂਦੀ । ਇਸ ਮਹਿਕ ਨਾਲ ਮੇਰੇ ਤੇ ਮਦਹੋਸ਼ੀ ਦਾ ਆਲਮ ਛਾ ਜਾਂਦਾ। ਇਹ ਮਦਹੋਸ਼ੀ ਮੈਨੂੰ ਬੇਹੋਸ਼ੀ ਵਲ ਲੈ ਜਾਂਦੀ । ਇੱਕ ਸਰਸਰਾਂਦੀ ਪਵਨ ਮੇਰੇ ਅੰਗ ਅੰਗ ਨੂੰ ਛੂੰਹਦੀ ਤਾਂ ਮੇਰਾ ਸਾਰਾ ਜਿਸਮ ਸੁੰਨ ਹੋ ਜਾਂਦਾ ਹੈ ਤਾਂ ਮੈਂ ਬੇਹੋਸ਼ ਹੋ ਜਾਂਦੀ ਹਾਂ ।
ਗੱਲ ਸੁਣਾਉਂਦੇ ਹੋਏ, ਖ਼ੁਸ਼ੀ ਮੇਰੇ ਨਾਲ ਕਾਰ 'ਚ ਬੈਠੀ ਬੈਠੀ ਫ਼ਿਰ ਇੱਕ ਵਾਰ ਬੇਹੋਸ਼ ਹੋ ਗਈ । ਕਾਰ ਰੋਕ , ਪਾਣੀ ਦੇ ਛਿੱਟੇ ਮਾਰ ਬੜੀ ਮੁਸ਼ਕਿਲ ਨਾਲ ਹੋਸ਼ ਵਿੱਚ ਲਿਆਉਂਦਾ। ਘਰ ਪਹੁੰਚਣ ਤੱਕ ਉਹ ਮੇਰੇ ਮੋਢੇ ਤੇ ਸਿਰ ਲਾਹ ਅੱਧਲੇਟੀ ਰਹੀ ।
ਖ਼ੁਸ਼ੀ ਨਾਲ ਮੇਰੀ ਮੁਲਾਕਾਤ ਪੰਜਾਬੀ ਯੂਨਵਰਸਿਟੀ ਦੇ ਕਾਨਫ਼ਰੰਸ ਹਾਲ ਵਿੱਖੇ ਹੋਈ ਜਿੱਥੇ ਮੈਂ ਜਿਗਆਸਾ ਵਜੋਂ ਆਰਟ ਆਫ਼ ਲਿਵਿੰਗ ਦੀਆਂ ਕਲਾਸਾਂ ਲਗਾਉਣ ਗਈ ਸਾਂ ।ਅਤੇ ਖ਼ੁਸ਼ੀ ਨੇ ਮਨ ਦੇ ਸਕੂਨ ਵਜੋਂ ਕਲਾਸਾਂ ਜੁਆਇਨ ਕੀਤੀਆਂ ਸਨ । ਉਹ ਅਕਸਰ ਮੇਰੇ ਕੋਲ ਹੀ ਆ ਕੇ ਬੈਠਦੀ।ਅੱਜ ਪੰਜਵਾਂ ਦਿਨ ਸੀ , ਬਾਰਿਸ਼ ਕਾਰਣ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਸੀ । ਮੈਂ ਅੱਜ ਨਾ ਜਾਣ ਦੀ ਮਨ 'ਚ ਧਾਰ ਲਈ ਸੀ । ਪਰ ਇੰਨੇ 'ਚ ਕੋਆਰਡੀਨੇਟਰ ਪੂਨਮ ਦਾ ਫ਼ੋਨ ਆ ਗਿਆ ਕਿ ਸਾਡੀ ਸਟਾਫ਼ ਕਾਰ ਤੁਹਾਨੂੰ ਪਿਕ ਕਰ ਲਵੇਗੀ । ਮੈਨੂੰ ਪਿਕ ਕਰਨ ਤੋਂ ਬਾਅਦ ਖ਼ੁਸ਼ੀ ਨੂੰ ਵੀ ਪਿਕ ਕੀਤਾ ਜੋ ਕਿ ਹਵੇਲੀ ਨੁੰਮਾਂ ਪੁਰਾਣੇ ਘਰ ਦੇ ਗੇਟ ਵਿੱਚ ਖ਼ੜੀ ਸੀ ।
ਦੋਵੇਂ ਅਸੀਂ ਜਦੋਂ ਯੂਨੀਵਰਸਟੀ ਪਹੁੰਚੀਆਂ ਤਾਂ ਬਾਰਿਸ਼ ਹੋਰ ਤੇਜ਼ ਹੋ ਗਈ ਸੀ। ਅਸੀਂ ਦੋਵੇਂ ਉਤਰੀਆਂ ਤਾਂ ਤੇਜ਼ੀ ਨਾਲ ਹਾਲ ਵੱਲ ਵਧੀਆਂ । ਬਾਰਿਸ਼ ਨਾਲ ਤੇਜ਼ ਹਵਾ ਵੀ ਚਲ ਰਹੀ ਸੀ । ਅਚਾਨਕ ਮੇਰੇ ਪੈਰ ਵਧਦੇ ਵਧਦੇ ਰੁੱਕ ਗਏ। ਰਸਤੇ ਦੀ ਸਾਈਡ ਤੇ ਗ਼ੁਲਾਬ ਦੀਆਂ ਕਿਆਰੀਆਂ ਸਨ। ਦੋ ਤਿੰਨ ਲਾਲ ਗ਼ੁਲਾਬ ਦੇ ਫ਼ੁੱਲ ਕਿਆਰੀਆਂ 'ਚ ਟੁੱਟੇ ਹੋਏ ਸਨ ।.. ਮੈਂ ਉਹਨਾਂ ਨੂੰ ਚੁੱਕ ਲਿਆ । ਮੈਨੂੰ ਫ਼ੁੱਲਾਂ ਨਾਲ ਬਹੁਤ ਪਿਆਰ ਹੈ । ਡਾਲੀ ਨਾਲੋਂ ਵਿਛੜੇ ਫ਼ੁੱਲ ਮੈਨੂੰ ਰੋਂਦੇ ਪੑਤੀਤ ਹੁੰਦੇ ਹਨ । ਮੈਂ ਵੇਖਿਆ ਕਿ ਖ਼ੁਸ਼ੀ ਮੇਰਾ ਇੰਤਜ਼ਾਰ ਕੀਤੇ ਬਿਨਾਹ ਹਾਲ ਵਲ ਜਾ ਚੁੱਕੀ ਸੀ ।ਮੈਂ ਵੀ ਤੇਜ਼ੀ ਨਾਲ ਹਾਲ ਵਲ ਵਧੀ । .........ਅੰਦਰ ਕਲਾਸ ਸ਼ੁਰੂ ਹੋ ਚੁੱਕੀ ਸੀ ਮੈਂ ਸਭ ਨੂੰ ਗਰਦਨ ਝੁਕਾਉਂਦੇ ਹੋਏ ਨਮਸਕਾਰ ਕੀਤੀ ਅਤੇ ਖ਼ੁਸ਼ੀ ਦੇ ਨਾਲ ਜਗਾਹ ਬਣਾਉਂਦੀ ਹੋਈ ਬੈਠ ਗਈ ।ਫੁੱਲਾਂ ਨੂੰ ਪੋਲੇ ਜਿਹੇ ਆਪਣੇ ਅੱਗੇ ਸਜਾ ਲਿਆ ।ਮੈਂ ਖ਼ੁਸ਼ੀ ਵਲ ਦੇਖਿਆ ਉਹ ਅੱਖਾਂ ਬੰਦ ਕੀਤੇ ਪੂਨਮ ਮੈਡਮ ਦੇ ਪੑਵਚਨ ਸੁਣ ਰਹੀ ਸੀ ਜੋ ਕਿ ਬੋਲ ਰਹੇ ਸਨ ਕਿ ਹਰ ਇਨਸਾਨ ਨੂੰ ਹਰ ਰੋਜ਼ ਵੀਹ ਮਿੰਟ ਲਈ ਬੌਡੀ ਨੂੰ ਰੀਚਾਰਜ ਕਰਨ ਲਈ ਯੋਗਾ ਕਰਨਾ ਜ਼ਰੂਰੀ ਹੈ । ਯੋਗਾ ਦੇ ਆਸਣ ਕਰਾਉਂਦੇ ਬੋਲ ਰਹੇ ਸਨ ਸਵਾਂਸ ਅੰਦਰ ਖੀਂਚੋ ਔਰ ਉਸੇ ਧੀਰੇ ਸੇ ਬਾਹਰ ਨਿਕਾਲੋ। ਹਰ ਆਸਣ ਬੀਸ ਬਾਰ ਕਰੋ । ਆਂਖੇਂ ਬੰਦ ਕਰਕੇ ਮਨ ਕੀ ਆਂਖੇਂ ਖੋਲੋ । ਅਪਨੀ ਨਾਭੀ ਕੀ ਔਰ ਧਿਆਨ ਦੇ ਔਰ ਸਮਝੇਂ ਆਪ ਕਾ ਸ਼ਰੀਰ ਏਕ ਬਿੰਦੂ ਕੇ ਅਕਾਰ ਜੈਸਾ ਹੈ । ਧੀਰੇ ਧੀਰੇ ਅਕਾਰ ਕੋ ਬੜਾਤੇ ਜਾਏਂ ਔਰ ਧੀਰੇ ਧੀਰੇ ਅਪਨੇ ਘਰ , ਅਪਨੇ ਸ਼ਹਿਰ, ਦੇਸ਼ , ਸੰਸਾਰ ਔਰ ਬੑਹਿਮੰਡ ਮੇਂ ਫ਼ੈਲ ਜਾਏ।ਔਰ ਧੀਰੇ ਧੀਰੇ ਫ਼ਿਰ ਉਸੀ ਅਕਾਰ ਮੇਂ ਵਾਪਿਸ ਆਏਂ ।ਇਸ ਪੑਕਿਰਿਆ ਕੋ ਪਾਂਚ ਬਾਰ ਦੌਹਰਾਏ ।ਔਰ ਫ਼ਿਰ ਧੀਰੇ ਧੀਰੇ ਨੇਤਰ ਖੋਲੇਂ । ਅੱਖਾਂ ਖੋਲਦਿਆਂ ਮੈਂ ਮੂਕ ਹੀ ਖ਼ੁਸ਼ੀ ਵਲ ਵੇਖਿਆ । ............ਪਿਆਜ਼ੀ ਸੂਟ ਵਿੱਚ ਉਹ ਪਿਆਜ਼ੀ ਪਿਆਜ਼ੀ ਲੱਗ ਰਹੀ ਸੀ। ਉਹ ਮੁਸਕਰਾਉਂਦੀ ਤਾਂ ਉਸਦੇ ਗਲਾਂ ਦੇ ਡੂੰਘੇ ਟੋਏ ਉਸਦੀ ਸੁੰਦਰਤਾ ਨੂੰ ਚਾਰ ਚੰਨ ਲਗਾਉਂਦੇ ਸਨ ।ਉਸਦੇ ਵਾਲ ਲੰਬੇ ਭੂਰੇ ਅਤੇ ਘੁੰਘਰਾਲੇ ਸਨ ।ਅੱਖਾਂ ਵੀ ਹਲਕੀਆਂ ਭੂਰੀਆਂ ਚਮਕੀਲੀਆਂ ਵੱਡੀਆਂ ਲੰਬੀਆਂ ਪਰ ਅੰਦਰ ਵਾਲੀ ਬਾਲ ਵੀ ਵੱਡੀ ਸੀ । ਨੱਕ ਮੁਮਤਾਜ਼ ਵਰਗੀ ਗੋਲ ਸੀ ।ਇਕਹਰੀ ਕਾਇਆ ਤੇ ਹਰ ਰੰਗ ਫ਼ਬਦਾ ਸੀ । ਉਹ ਜ਼ਿਆਦਾ ਕਰਕੇ ਕਸ਼ਮੀਰੀ ਕੁੜਤਾ ਅਤੇ ਪੰਜਾਮੀ ਪਹਨਦੀ ਸੀ ।ਜਿਹੋ ਜਿਹੇ ਰੰਗ ਦੇ ਵਸਤਰ ਪਹਿਨਦੀ ਉਹੋ ਜਿਹਾ ਰੰਗ ਉਸਦੇ ਚਿਹਰੇ ਤੇ ਆ ਜਾਂਦਾ ਸੀ ।
........ ਮੈਨੂੰ ਆਪਣੇ ਵਲ ਧਿਆਨ ਨਾਲ ਦੇਖਦਿਆਂ ਉਹ ਸੁਰੀਲੀ ਅਵਾਜ਼ 'ਚ ਬੋਲੀ , ਕਿਆ ਹੂਆ ਮਨੂ ਦੀਦੀ ... ਚੌਂਕਦੇ ਅਤੇ ਝੇਂਪਦੇ ਹੋਏ ਮੈਂ ਆਪਣੀਆਂ ਨਜ਼ਰਾਂ ਉਸਦੇ ਚੇਹਰੇ ਤੋਂ ਹਟਾਈਆਂ ।ਖ਼ਿਸਾਆਣੀ ਜਿਹੀ ਹੱਸੀ ਹਸਦੇ ਹੋਏ ਮੈਂ ਬੋਲੀ ,"ਕੁੱਝ ਨਹੀਂ ਖ਼ੁਸ਼ੀ , ਲੈ ਤੇਰੇ ਲਈ ਗ਼ੁਲਾਬ ਲਿਆਈ ਹਾਂ ।" ਆਪਣੀ ਝੇਪ ਮਿਟਾਉਂਦੇ ਹੋਏ ਮੈਂ ਦਰੀ ਤੋਂ ਗ਼ੁਲਾਬ ਚੁੱਕਦੇ ਹੋਏ ਉਸਦੀ ਤਲੀ ਤੇ ਰੱਖ ਦਿੱਤੇ ।ਗ਼ੁਲਾਬ ਨੂੰ ਦੇਖਦੇ ਹੋਏ ਉਸਦਾ ਚਿਹਰਾ ਪੀਲਾ ਹੋ ਗਿਆ ।ਅੰਤਾਂ ਦੀ ਪੀੜਾ ਉਸਦੇ ਚਿਹਰੇ ਤੇ ਨਜ਼ਰ ਆਈ ਜਿਵੇਂ ਮੈਂ ਉਸਦੇ ਹੱਥਾਂ ਤੇ ਗ਼ੁਲਾਬ ਨਹੀਂ ਅੰਗਾਰੇ ਰੱਖ ਦਿੱਤੇ ਹੋਣ । ਉਸਦੇ ਮੱਥੇ ਤੇ ਪਸੀਨੇ ਦੀਆਂ ਬੂੰਦਾਂ ਸਾਫ਼ ਦਿਸ ਰਹੀਆਂ ਸਨ । ਗ਼ੁੱਲਾਬ ਦੀਆਂ ਮਹਿਕ ਨਾਲ ਭਰਿਆ ਇੱਕ ਝੋਂਕਾ ਮਹਿਸੂਸ ਹੋਇਆ ।ਉਸਨੇ ਜ਼ੋਰ ਨਾਲ ਮੇਰੀ ਕਲਾਈ ਨੂੰ ਪਕੜ ਲਿਆ । ਤੇਜ਼ੀ ਨਾਲ ਸਾਹ ਲੈਂਦੇ ਹੋਏ ਉਸਦਾ ਸਿਰ ਮੇਰੇ ਮੋਢੇ ਨਾਲ ਟਿੱਕ ਗਿਆ । ਉਹ ਬੇਹੋਸ਼ ਹੋ ਚੁੱਕੀ ਸੀ ।ਅਸੀਂ ਅਗਲੀ ਕਤਾਰ 'ਚ ਬੈਠੇ ਹੋਏ ਸੀ ਇਸ ਲਈ ਖ਼ੁਸ਼ੀ ਨੂੰ ਬੇਹੋਸ਼ ਹੁੰਦਿਆ ਮੈਡਮ ਪੂਨਮ ਨੇ ਦੇਖ ਲਿਆ ਸੀ

No comments:

Post a Comment