ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, November 3, 2017

Chal Jugnu Nehre - Baljeet Sandhu

ਚਲ ਜੁਗਨੂੰ ਨੇਰੇ ਸੰਗ ਲੜੀਏ।
ਕਾਲੀ ਰਾਤ ਦੇ ਸਾਹਮਣੇ ਅੜੀਏ।
ਸ਼ਾਇਰ ਲਾਵਣ ਸਾਣ ਤੇ ਕਲਮਾਂ,
ਬਾਣਾਂ ਵਰਗੇ ਅੱਖਰ ਘੜੀਏ।
ਕੰਧ ਜੁਲਮ ਦੀ ਕੰਬਣ ਲਗ ਪਏ,
ਅਰਜਣ ਵਾਂਗ ਨਿਸਾਨੇ ਜੜੀਏ।
ਚੇਤਨਾ ਨਦੀਆਂ ਵਰਗੀ ਰੱਖੀਏ,
ਰੁਕੇ ਪਾਣੀਆਂ ਵਾਂਗ ਨਾ ਸੜੀਏ।
ਜੂਹਾਂ ਵਿਚ ਕੋਈ ਅੱਗ ਨਾ ਲਾ ਦਏ,
ਇਕ ਦੂਜੇ ਦਾ ਹੱਥ ਫੜ ਖੜੀਏ।
ਸਾਧੂ ਇੱਜ਼ਤਾਂ ਰੋਲਣ ਲੱਗ ਪਏ,
ਸੁਣ ਭੈਣੇ ਡੇਰੇ ਨਾ ਵੜੀਏ।
ਕਾਬੂ ਦੇ ਵਿਚ ਮਨ ਜੇ ਰਖਣਾ,
ਘਰ ਵਿਚ ਰੋਜ ਕਿਤਾਬਾਂ ਪੜੀਏ।
ਸੰਧੂ ਛੱਡ ਤੇਗਾਂ ਤਲਵਾਰਾਂ,
ਆ ਬਾਲਾਂ ਲਈ ਕਲਮਾਂ ਘੜੀਏ ।
/////////ਬਲਜੀਤ ਸੰਧੂ

No comments:

Post a Comment