ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, November 3, 2017

ਗੁਰਪੁਰਬ ਤਾਂ ਹੈ ਅੱਜ ਮਿੱਤਰੋ - Raghbir Singh Sohal

ਗੁਰਪੁਰਬ ਤਾਂ ਹੈ ਅੱਜ ਮਿੱਤਰੋ, ਸਭ ਨੂੰ ਹੋਣ ਵਧਾਈਆਂ।
ਆਉਂ ਵੋਖੋ ਕੁਝ ਅਰਜੋੲੀਅਾਂ, ਜੋ ਗੁਰੂ ਜੀ ਅੱਗੇ ਪਾੲੀਅਾਂ।
ਜਿਹਨਾਂ ਰੱਖੀ ਸਾਂਭ ਕੇ ਸਤਿਗੁਰ, ਤੇਰੀ ਧਰਮ ਵਸੀਹਤ।
ਦੇਖ ਉਹਨਾਂ ਦੀ ਐਸ਼ ਪ੍ਰਸਤੀ, ਖੁਸ਼ ਹੋ ਜਾੳੂ ਤਬੀਅਤ।
ਭੁੱਲ ਭੁਲੇਖੇ ਜੇ ਤੁਸੀਂ ਕਿਧਰੇ, ਲੰਗਰ ਦੇ ਵਿੱਚ ਜਾਣਾ।
ਸਾਧ ਖਾਣਗੇ ਤਲੇ ਪਰਾਂਉਂਠੇ, ਤੁਸੀ 'ਮਿੱਠੇ ' ਪ੍ਰਸ਼ਾਦੇ ਖਾਣਾ।
ਨਾਮ ਤੇਰੇ ਦੀ ਜਪ ਜਪ ਮਾਲਾ, ਮੋਟੇ ਹੋ ਗਏ ਲੂਟੇ।
ਗੋਡੇ ਤੁਰਨੋ ਆਕੀ ਹੋ ਗਏ, ਲੈਣ ਕਾਰਾਂ ਤੇ ਝੂਟੇ।
ਸਿੱਖ. ਪੰਥ ਤੇ ਅੱਜ ਕਲ ਜਾਪੇ, ੲਿੱਕ ਹੀ ਟੱਬਰ ਹਾਵੀ।
ਅਰਬਾਂ ਦੀ ਦਸਵੰਧ ਦੀ ਮਾੲਿਅਾਂ, ਮਿਲਕੇ ਜਾਂਦੇ ਖਾਵੀ।
ਭਾਗੋ ਬਣ ਗੲੇ ਧਰਮ ਦੇ ਮਾਲਿਕ, ਲਾਲੋ ਮਰਦੇ ਭੁੱਖੇ।
ਤਾਹੀਂ ਤਾਂ ਪ੍ਰਚਾਰ ਹੈ ਬੇਫਲ, ਲੋਕ ਹੋਏ ਮਨਮੁੱਖੇ।
ਧਰਮ, ਕਰਮ, ਸੇਵਾ ਦਾ ਹੋਕਾ, ਉੱਚੀ ਬੋਲ ਸੁਣਾਉਂਦੇ।
ਬਿਰਾਜਮਾਨ ਸੋਫੇ ਤੇ ਰਹਿੰਦੇ, ਕੰਮ ਨੂੰ ਹੱਥ ਨਾ ਲਾੳੇਂਦੇ।
ਤੀਲਾ ਭੰਨਕੇ ਦੂਹਰਾ ਕਰਨਾ, ਪਹਾੜ ਉਹਨਾਂ ਨੂੰ ਜਾਪੇ।
ਸੇਵਾ ਦਾ ਫਲ ਮਿਲਦਾ ਰਹਿਣਾ, ਸੰਗਤ ਕਰ ਦਿੳੂ ਅਾਪੇ।
ਨਾਮ ਤੇਰੇ ਤੇ ਖੋਹਲ ਮਦਰੱਸੇ, ਰੱਜ ਰੱਜ ਲੈਂਦੇ ਲਾਹਾ।
ਨਾਲ ਅੰਗ੍ਰੇਜੀ ਪਾਈਆਂ ਸਾਂਝਾਂ, ਗੁਰਮੁਖੀ ਲੱਗੇ ਫਾਹਾ।
ਰਹਿੰਦੇ ਨੇ ਰਜਵਾੜਿਆਂ ਵਾਂਗੂੰ, ਸੇਵਕਾਂ ਦੀਆ ਵੀ ਭੀੜਾਂ।
ਪੜ੍ਹਕੇ ਬਾਣੀ ਮਾਰਨ ਫੂਕਾਂ, ਹਰਨ ਲੋਕਾਂ ਦੀਆਂ ਪੀੜਾਂ।
ਚਿੱਟੇ ੳੁਜਲੇ ਚੋਲ਼ੇ ਪਾਏ, ਕਿਰਤ ਨਾ ਕੱਤੀ ਪੂਣੀ।
ਗੁਰੂਅਾਂ ਨਾਲੋਂ ਅੱਜ ਸਾਧਾਂ ਦੀ, ਮੰਨਤਾ ਹੋ ਗਈ ਦੂਣੀ।
ਫਿਲਮਾਂ ਵਾਂਗੂੰ ਵੱਡੇ ਵੱਡੇ ਪੋਸਟਰ ਜਿਹੇ ਬਣਵਾਕੇ।
ਕਰਦੇ ਨੇ ਪ੍ਰਚਾਰ ਆਪਣਾ, ਚੌਕ, ਸੜਕਾਂ ਤੇ ਲਾਅ ਕੇ।
ਵੱਖੋ ਵੱਖਰੇ ਡੇਰੇ ਸਭਦੇ, ਸੰਗਤਾਂ ਨਾਲ ਨਹੀਂ ਰਲ਼ਦੇ।
ੲਿਹਨਾਂ ਦੇ ਟੱਬਰਾਂ ਦੇ ਟੱਬਰ ਸੰਗਤਾਂ ਸਿਰ ਤੋਂ ਪਲਦੇ।
ਜੇਕਰ ਕਿਸੇ ਸਾਧ ਕੋਲ ਹੋਵੇ, ਤੁਹਾਡਾ ਕਿਧਰੇ ਜਾਣਾ।
ਗੇਟੋਂ ਬਾਹਰ ਹੀ ਰੋਕ ਲਵੇਗਾ, ਬੰਦੂਕਾਂ ਵਾਲਾ ਲਾਣਾ।
ਛਾਣਬੀਣ ਤੋਂ ਬਾਅਦ ਹੋਵੇਗੀ, ਤੁਹਾਡੀ ਤੁਰੰਤ ਖਲਾਸੀ।
ਪਹਿਲਾਂ ਰੱਜ ਕੇ ਲ਼ੈ ਲੈਣਗੇ, ਤੁਹਾਡੀ ਜਿਸਮ ਤਾਲਾਸ਼ੀ।
ਦੁਨੀਆਂ ਦੇ ਵਿੱਚ ਅੱਜ ਗੁਰੂ ਜੀ, ਹੁਣ ਵਕਤ ਹੈ ਐਸਾ।
ਦਰਸ਼ਣ ਸਾਧ ਦੇ ਫੇਰ ਹੋਣਗੇ, ਜੇਕਰ ਜੇਬ ' ਚ ਪੈਸਾ।
ਕੌਡੇ ਰਾਖਸ਼, ਵਲੀ ਕੰਧਾਰੀ, ਕਬਜੇ ਕਰਕੇ ਬਹਿ ਗਏ।
ਸਿੱਖ ਪੰਥ ਦੇ ਅਸਲੀ ਸੇਵਕ, ਧੱਕਿਅਾਂ ਜੋਗੇ ਰਹੀ ਗਏ।
ਬਾਬਾ ਜੀ ਮੇਰੀ ਅਰਜੋਈ, ਮੁੜ ਨਾ ਫੇਰਾ ਪਾੲਿੳੁ।
ਧਰਤੀ ਤੇ ਵੱਸਦੇ ਰੱਬਾਂ ਤੋਂ, ਆਪਣਾ ਆਪ ਬਚਾੲਿੳੁੁ।

No comments:

Post a Comment