ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, November 17, 2017

Berha - Sukhwant Gill


ਮੇਰੀ ਹਰ ਰਾਤ ਬਿਰਹਾ ਦੀ
ਰਿਹਾ ਮੈ ਬਿਰਹੜਾ ਗਾਉਦਾ
ਇਹ ਉਸ ਦੀ ਅਮਾਨਤ ਹੈ
ਹਾਂ ਜਿਸ ਨੂੰ ਬਹੁਤ ਮੈ ਚਹੁੰਦਾ
ਇਹ ਕਿਹਾ ਵਰਲਾਪ
ਕਿ ਪਲਕਾਂ ਚੋਂ ਹੰਝੂ ਚੋ ਗਏ
ਕੀਤਾ ਅਸਾਂ ਵਰਲਾਪ
ਕਿ ਸੁਪਣੇ ਦੁਹਾਗਣ ਹੋ ਗਏ
ਸੁੰਞੇ ਰਾਹ ਨਜ਼ਰ ਆਏ
ਨੀਝ ਜਿੱਧਰ ਵੀ ਲਾ ਤਕਿਆ
ਜਿਸ ਦੀ ਉਡੀਕ ਸੀ
ਉਹ ਪਹੁੰਚ ਨਾ ਸਕਿਆ
ਕਦੇ ਤਾਂ ਆਏਗੀ
ਰਾਤ ਬਣ ਕੇ ਸੁਹਾਗਣ
ਇਸ ਤਰ੍ਹਾਂ ਹੀ ਦਿਲ ਨੂੰ
ਰਿਹਾ ਹਾਂ ਭਰਮਾਉਦਾ
ਜਗਾ ਕੇ
ਚਰਾਗ ਆਪੇ ਬੁਝਾ ਲੈ
ਹੁਣ ਤਾਂ ਚਾਾਨਣ ਤੋਂ ਖੌਫ਼
ਮੈਨੂੰ ਹੈ ਜਿਵੇ ਆਉਦਾ

No comments:

Post a Comment