ਫੇਰ ਰਿਸਤਾ ਮੁਲਾਇਮ ਹੋ ਜਾਵਦਾਂ
ਹੋ ਜਾਵਦਾਂ ਏ ਵਾਂਗ ਘਿਓ ਦੇ,,,
ਜਦੋਂ ਦਿਲ ਵਾਲੀ ਗੱਲ ਅਪਣੀ
ਪੁੱਤ ਕਰਨ ਲੱਗ ਜਾਵੇ ਨਾਲ ਪਿਓ ਦੇ,,,
ਫਿਰ ਮਿੱਠੀ ਮਿੱਠੀ ਬਣ ਜਾਂਦੀ ਆ
ਸੈਚੂਏਸਨ ਹੋਵੇ ਬੇਸੱਕ ਦੀ ਕਰਾਰੀ ਮਿੱਤਰੋ,,,
ਪਿਓ ਪੁੱਤ ਦੀ ਏ ਯਾਰੀ ਮਿੱਤਰੋ
ਸਾਰੇ ਜੱਗ ਤੋਂ ਨਿਆਰੀ ਮਿੱਤਰੋ,,,,
ਦਿਲ ਬਾਗੋ ਬਾਗ ਹੋ ਜਾਵੇ ਜੀ
ਜਦ ਗੱਲ ਕੋਈ ਨਾਲ ਪਿਆਰ ਆਖਦਾ,,
ਕੱਲੀ ਕੱਲੀ ਨਾੜ ਵਿੱਚ ਖੂਨ ਦੌੜਦਾ
ਜਦੋਂ ਕਦੀ ਡੈਡੀ ਨਾਲ ਡੈਡੀ ਯਾਰ ਆਖਦਾ,,,
ਸੋਚ ਸੱਤਾਂ ਸਮੁੰਦਰਾਂ ਨੂੰ ਪਾਰ ਕਰਜੇ
ਵਿੱਚ ਅੰਬਰਾਂ ਦੇ ਦਿਲ ਭਰਦਾ ਉਡਾਰੀ ਮਿੱਤਰੋ,,
ਪਿਓ ਪੁੱਤ ਦੀ ਏ ਯਾਰੀ ਮਿੱਤਰੋ
ਸਾਰੇ ਜੱਗ ਤੋਂ ਨਿਆਰੀ ਮਿੱਤਰੋ ,,,
ਫੇਰ ਜਿੰਦਗੀ ਦੇ ਇਸ ਸਫਰ ਨੂੰ
ਵੀਹ ਸਾਲ ਪਿੱਛੇ ਵੱਲ ਵੱਟ ਦਿੰਦਾ ਏ,,,
ਜਦ ਫੋਨ ਤੇ ਗੱਲ ਕਰਦਾ ਕਰਦਾ
ਵੇਖ ਕੇ ਬਾਪ ਨੂੰ ਪੁੱਤ ਫੋਨ ਕੱਟ ਦਿੰਦਾ ਏ,,,
ਬੜਾ ਹੀ ਸੰਭਲਣਾ ਔਖਾ ਹੁੰਦਾ ਏਸ ਉਮਰੇ
ਮਾਮਲੇ ਹੁੰਦਾ ਨੇ ਕਈ ਵੇਰ ਭਾਰੀ ਮਿੱਤਰੋ,,,
ਪਿਓ ਪੁੱਤ ਦੀ ਏ ਯਾਰੀ ਮਿੱਤਰੋ
ਸਾਰੇ ਜੱਗ ਤੋਂ ਨਿਆਰੀ ਮਿੱਤਰੋ,,,,
ਜੋ ਭੌਰੇ ਨੂੰ ਭਾਂਵਦੀ ਏ
ਬਲਦੇਵ ਉਹੀ ਕਲੀ ਅਤੇ ਰੁੱਤ ਬਣਿਆ,,,
ਬਾਪ ਹੋਣ ਦਾ ਬੇਸੱਕ ਫਰਜ ਨਿਭਾ ਰਿਹਾ
ਵੈਸੇ ਦਿਲੋਂ ਹੈ ਪੁੱਤਾਂ ਨਾਲ ਪੁੱਤ ਬਣਿਆ,,,
ਜਿਸ ਦਿਨ ਜੁੰਮੇਵਾਰੀ ਇਹ ਚੱਕ ਲੈਣ ਗੇ
ਬੱਜਵਿਆਂ ਵਾਲਾ ਹੋ ਜਾਣਾ ਏ ਫਰਾਰੀ ਮਿੱਤਰੋ,,,
ਪਿਓ ਪੁੱਤ ਦੀ ਏ ਯਾਰੀ ਮਿੱਤਰੋ
ਸਾਰੇ ਜੱਗ ਤੋਂ ਏ ਨਿਆਰੀ ਮਿੱਤਰੋ,,,
✍ਬਲਦੇਵ ਸਿੰਘ ਈਨਾਂ ਬਾਜਵਾ 9781327646
No comments:
Post a Comment