ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, October 26, 2017

Kudi Kitaab Jahi - Manjinder Kala


ਤੱਕ ਤੱਕ ਜਿੰਨੂ ਨਸ਼ਾ ਜਿਹਾ ਚੜ ਜਾਂਦਾ।
ਜਦ ਹੋਵੇ ਕੋਲ ਤਾਂ ਸਮਾਂ ਵੀ ਖੜ ਜਾਦਾ।
ਸਾਹਾਂ 'ਚ ਗ਼ਜ਼ਲ ਅੱਖਾਂ 'ਚ ਕਹਾਣੀ ਏ।
ਨਜ਼ਮ ਦੇ ਵਾਂਗਰਾਂ ਬੋਲਾ 'ਚ ਰਵਾਨੀ ਏ।
ਨਾਵਲ ਦੇ ਵਾਂਗੂੰ ਉਹ ਰੱਖਦੀ ਉਲਝਾਈ।
ਕਦੇ ਲੱਗਦੀ ਗੀਤ ਕਦੇ ਲੱਗਦੀ ਰੁਬਾਈ ।
ਲਫ਼ਜ਼ਾਂ ਦੇ ਤੁਲ ਦੰਦ ਹੀਰੇ ਜਿਵੇ ਨੇ ਜੜੇ।
ਰੱਬ ਦੀ ਸੰਪਾਦਕੀ ਨੇ ਰੰਗ ਸਾਰੇ ਨੇ ਭਰੇ।
ਕੱਲੇ ਕੱਲੇ ਸੱਫ਼ੇ ਵਾਂਗ ਵੱਖ ਵੱਖ ਨਾਜ਼ ਨੇ।
ਮੁਹਾਵਰੇ ਦੇ ਵਾਂਗੂੰ ਉਹ੍ਹੇ ਡੂੰਗੇ ਜਿਹੇ ਰਾਜ਼ ਨੇ।
ਅੱਖਰਾਂ ਦੇ ਵਾਂਗੂੰ ਥੋੜੀ ਥੋੜੀ ਹੈ ਸਾਂਵਲੀ।
ਖਿੜ ਖਿੜ ਹੱਸੇ ਜਦੋ ਲੱਗਦੀ ਹੈ ਬਾਵਲੀ।
ਉਹਦੇ ਮੁਖ ਉਤੋਂ ਕੀਤੀ ਰੱਜ ਮੈਂ ਪੜਾਈ ਏ।
ਉਸੇ ਨੇ ਹੀ ਹੱਥ ਮੇਰੇ ਕਲਮ ਫੜਾਈ ਏ।
ਉਹ ਸੂਫ਼ੀ ਸ਼ਾਇਰੀ ਦਾ ਰੂਹਾਨੀ ਜਿਹਾ ਕਲਾਮ।
ਉਸ ਅਣਮੁੱਲੀ ਦਾ ਨਾ ਦੁਨੀਆਂ ਤੇ ਕੋਈ ਦਾਮ।
ਉਹ ਕੁੜੀ ਕਿਸਿਆਂ 'ਚ ਹੀਰ ਦੇ ਖਿਤਾਬ ਜਿਹੀ।
ਉਹ ਕੁੜੀ ਕਾਲੇ ਨੂੰ ਹੈ ਲੱਗਦੀ ਕਿਤਾਬ ਜਿਹੀ।
ਮਨਜਿੰਦਰ ਕਾਲਾ

No comments:

Post a Comment