ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Sunday, October 29, 2017

Kalam Te Kirpaan - Meet Jamastipur


ੲਿੱਕ ਹੱਥ ਕਲਮ ਤੇ ੲਿੱਕ ਹੱਥ ਕਿਰਪਾਨ ਹੈ ,
ਕਲਮ ੳੁਤੇ ਕੈਪ ਤੇ ਕਿਰਪਾਨ ਤੇ ਮਿਅਾਨ ਹੈ ....!
ਜਿਹਦੀ ਲੋੜ ਪੈਂਦੀ ਬਸ ੳੁਹਨੂੰ ਖੋਲ ਲੲੀ ਦਾ ,
ਕਿਸੇ ਨੂੰ ਡਰਾੳੁਦੇ ਨੲੀ ਤੇ ਡਰ ਕੇ ਨੲੀ ਰਹੀ ਦਾ .....!
ਕਿਰਪਾਨ ਦਾ ਲੱਗਾ ਫੱਟ ਹੌਲੀ ਹੌਲੀ ਮਿਟ ਜਾਂਦਾ ,
ਕਲਮ ਦਾ ਲੱਗਾ ਫੱਟ ਯੁੱਗਾਂ ਯੁੱਗਾਂ ਤੱਕ ਰਹਿੰਦਾ .....!
ਦੇਖੋ ੲਿਤਿਹਾਸ ਨੂੰ ਪੜ੍ਹ ਕੇ ਜਹਾਨ ਤੇ ,
ਕਲਮ ਦਾ ਫੱਟ ਭਾਰੀ ਪੈਂਦਾ ਕਿਰਪਾਨ ਤੇ .....!
ਸੁੱਟ ਦਓ ੳੁੲੇ ਹੱਥਾਂ ਵਿਚੋਂ ਮਾਰੂ ਹਥਿਅਾਰਾਂ ਨੂੰ ,
ਕਲਮਾਂ ਨੂੰ ਚੁੱਕੋ ਲਿਖੋ ਸੋਹਣੇ ਜੲੇ ਵਿਚਾਰਾਂ ਨੂੰ ....!
ਲੰਡੂ ਗਾੲਿਕਾਂ ਪਿਛੇ ਲੱਗ ਚੰਦ ਨਹੀਂ ਚਾੜੀ ਦੇ ,
ਸ਼ੌਹਰਤਾਂ ਕਮਾੳੁਣ ਲੲੀ ਬੰਦੇ ਨਹੀਂ ਮਾਰੀ ਦੇ ....!
ਪਿਤਾ ਦਸਮੇਸ਼ ਧਨੀ ਦੋਨਾਂ ਹਥਿਅਾਰਾਂ ਦਾ ,
ੲਿਤਿਹਾਸ ਵੀ ਗਵਾਹ ਹੈ ਕੀਤੇ ੳੁਹਨਾ ਵੱਲੋਂ ਵਾਰਾਂ ਦਾ .....!
ਬਾਦਸ਼ਾਹ ਅੌਰੰਗ ਕਹਿੰਦੇ ਹਾਲੇ ਨਹੀਂ ਮਰਦਾ ,
ਜ਼ਫਰਨਾਮਾ ਲਿਖਿਆ ਜੇ ਗੁਰੂ ਦਾ ਨਾ ਪੜ੍ਹਦਾ ............!
* ਮੀਤ ਜਮਸਤਪੁਰੀ *
੭੯੦੩੩੧੬੭੭੯

No comments:

Post a Comment