ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, May 14, 2016

Bachpan




ਇਕ ਰਾਤ ਮੈ ਸੁਪਨੇ ਦੇ ਵਿਚ ਬਚਪਨ ਵੇਖਇਆ ਸਾਰਾ

ਹਥਾਂ ਦੇ ਵਿਚ ਕੁਲਫੀਆਂ ਫੜੀਆ ਬੜਾ ਸੀ ਖਾਬ ਪਿਆਰਾ

ਸ਼ਾ ਦੀ ਹੱਟੀ ਤੁਰਿਆ ਜਾਂਦਾ ਝੋਲੇ ਵਿਚ ਪਾ ਕੇ ਦਾਣੇ
ਕਲਇਆ ਵੇਖ ਕੇ ਘੇਰ ਲੇਂਦੇ ਮੇਨੂ ਪਿੰਡ ਦੇ ਸਬ ਨੇਆਣੇ
ਦੇ ਕੇ ਓਂਦੀ ਬੇਬੇ ਲਾਮਬਾ ਓਨਾ ਦੇ ਘਰ ਭਾਰਾ
ਇਕ ਰਾਤ ਮੈ ਸੁਪਨੇ ਦੇ ਵਿਚ ਬਚਪਨ ਵੇਖਇਆ ਸਾਰਾ
ਵਿਸਾਕੇ ਬੋਰੇ ਸਕੂਲ ਪਰੇਮਰੀ ਬਸ ਫੱਟੀਆਂ ਪੋਚਦੇ ਰਹਣਾ
ਬਣਾ ਕੇ ਕੁਕੜ ਮਾਸਟਰ ਜੀ ਭਾੜੇ ਬੋਲਣ ਨੂ ਕਹਣਾ
ਸ਼ੇਤੀ ਨਹੀ ਸੀ ਯਾਦ ਹੁੰਦਾ ਮਿਲਿਆ ਲੇਸਨ ਸਾਰਾ
ਇਕ ਰਾਤ ਮੈ ਸੁਪਨੇ ਦੇ ਵਿਚ ਬਚਪਨ ਵੇਖਇਆ ਸਾਰਾ
ਨੇਹਰ ਚੋ ਫੜ ਕੇ ਕਚੀਆਂ ਅਮਬੀਆਂ ਤੂੜੀ ਦੇ ਵਿਚ ਦਬਨੀਆ
ਬਾਲ ਕੇ ਅੱਗ ਪਰਾਲੀ ਦੀ ਸ਼ਲੀਆਂ ਭੂਨ ਕੇ ਚ੍ਹਾਬਨੀਆ
ਸਤ ਵਜੇ ਬੇਹ ਜਾਣਾ ਵੇਖਣ ਟੀਵੀ ਤੇ ਲਿਸ਼ਕਾਰਾ
ਇਕ ਰਾਤ ਮੈ ਸੁਪਨੇ ਦੇ ਵਿਚ ਬਚਪਨ ਵੇਖਇਆ ਸਾਰਾ
ਕਮ ਕਰਨ ਨੂ ਦਲ ਨਾ ਕਰਨਾ ਖਾਂਦੇ ਰਹੇ ਬਸ ਝਿਰਕਾ
ਬਾਪੁ ਦੇ ਸੋਣ ਤੋਂ ਮਗਰੋ ਘਰ ਵੜਨਾ ਲੈ ਲੈ ਕੇ ਬਿਰਕਾ
ਕੇਹੰਦਾ ਘੜੇ ਚਾਰੂ ਏ ਕੰਜਰ ਜੇ ਪੜੀਆਂ ਨਾ ਬਾਰਾ
ਇਕ ਰਾਤ ਮੈ ਸੁਪਨੇ ਦੇ ਵਿਚ ਬਚਪਨ ਵੇਖਇਆ ਸਾਰਾ
 
ਗੁਸੇ ਦੇ ਵਿਚ ਆ ਕੇ ਕਦੇ ਤਾ ਰੋਟੀ ਵੀ ਨਾ ਖਾਣੀ
ਸ਼ੀਰੀ ਦੇ ਨਾਲ ਤੁਰ ਜਾਣਾ ਜਦੋ ਖੇਤ ਨੂ ਲੋਂਦਾ ਪਾਣੀ
ਓਹੋ ਦੁਨਿਆ ਦੇ ਰਿਹਾ ਨਾ ਦਰਦੀ ਤਾਇਆ ਸੀ ਬਲਕਾਰਾ
ਇਕ ਰਾਤ ਮੈ ਸੁਪਨੇ ਦੇ ਵਿਚ ਬਚਪਨ ਵੇਖਇਆ ਸਾਰਾ
                                               ਦਿਲਰਾਜ ਸਿੰਘ ਦਰਦੀ( +919675233049)
.

No comments:

Post a Comment