ਜਿੰਦਗੀ ਦਾ ਦਿਨ ਰੋਜ ਹੀ ਘਟਦਾ ਵੇਖਿਓ ਕਿਤੇ ਕੈਲੰਡਰ
ਖਾਲੀ ਹੱਥੀਂ ਤੁਰ ਗਿਆ ਦੁਨੀਆ ਜਿੱਤਣ ਆਇਆ ਸਿਕੰਦਰ
ਮੇਰੇ ਵਿਰੁੱਧ ਹੀ ਫੈਂਸਲਾ ਕੀਤਾ ਹਰ ਕਿਸੀ ਅਦਾਲਤ ਨੇ
ਲੱਗਦਾ ਮੇਰੇ ਨਾਲ ਗੁਸੇ ਸਨ ਮੇਰੇ ਪੀਰ ਅਤੇ ਪੈਗੰਬਰ
ਧਰਮ ਦਾ ਬਟਵਾਰਾ ਕਰ ਲਿਆ ਸੱਕਿਆਂ ਹੀ ਚਾਰ ਭਰਾਵਾਂ ਨੇ
ਇਕ ਗੁਰੂਦੁਵਾਰਾ ਇਕ ਦੀ ਮਸਜਿਦ , ਚਰਚ ਚੋਥੇ ਦਾ ਮੰਦਿਰ t
ਬੁਰਿਆਂ ਜੇਕਰ ਬਣਨਾ ਤਾ ਕਿਸੇ ਤੋਂ ਉਧਾਰਾ ਪੈਸਾ ਮੰਗ ਲਾਓ
ਆਪੇ ਰਿਸ਼ਤੇ ਸਾਰੇ ਟੁੱਟ ਜਾਣਗੇ ਹੋ ਜਾਊਗੀ ਜਿੰਦਗੀ ਬੰਜਰ
ਦੁੱਖ ਵੇਲੇ ਤਾਂ ਆ ਸਕਦੇ ਸੀ ਕਿਹੜਾ ਵੱਸਦੇ ਵਿੱਚ ਪ੍ਰਦੇਸਾਂ ਦੇ
ਅੰਮ੍ਰਿਤਸਰ ਤੋਂ ਸੱਠ ਮੀਲ ਹੈ ਓਹਨਾ ਸੱਜਣਾ ਦਾ ਸ਼ਹਿਰ ਜਲੰਧਰ
ਸ਼ਰਾਬੀਆਂ ਦੇ ਟੱਬਰ ਵਿਚ ਕੋਈ ਇਕ ਜੀਅ ਤਾਂ ਚੰਗਾ ਹੋਊ
ਐਵੇਂ ਨਾਂ ਨਫ਼ਰਤ ਪਾਲੀਏ ਕਿਸੇ ਲਈ ਆਪਣੇ ਦਿਲ ਦੇ ਅੰਦਰ
ਭਾਂਡਾ ਆਪਣਾਂ ਸਲਾਹੁਣ ਲਈ ਲੋਕ ਕੋਈ ਕਸਰ ਨਾਂ ਛੱਡਦੇ
ਡੀਸੀ ਜਿਨ੍ਹਾਂ ਰੋਅਬ ਨੇ ਰੱਖਦੇ ਭਾਵੇਂ ਹੋਣ ਪੰਚਾਇਤੀ ਮੈਂਬਰ
ਕਹਿਣ ਹਿਸੇਦਾਰ ਖਾ ਗਿਆ ਹੋਇਆ ਨੁਕਸਾਨ ਕਰੋੜਾ ਦਾ
ਆ ਦਿਨ ਨਹੀਂ ਲੱਭਣੇ ਵੀਰਾ ਜੇਕਰ ਚਾਰਨੇ ਪੈ ਗਏ ਡੰਗਰ
ਸਚੀ ਗੱਲ ਨੂੰ ਮੂੰਹ ਤੇ ਕਹਿਣ ਦਾ ਤੂੰ ਦਰਦੀ ਨਿਰਣਾਂ ਲੈ ਲੈਂਦਾ
ਤਾਈਓਂ ਚੰਗਾ ਸਮਝਣ ਨਾਂ ਤੈਨੂੰ ਐਰੇ ਗੈਰੇ ਲੋਕ ਪੰਤੰਦਰ
No comments:
Post a Comment