ਹਰ ਕੋਈ ਸ਼ਹਾਦਤ ਨਹੀਂਂ ਜੇ ਭਰਦਾ
ਇਸ਼ਕ ਦੀ ਲਾਗ ਲੱਗੀ ਜਿਸਨੂੰ
ਉਹੀਓ ਹਮੇਸ਼ਾਂ ਸੂਲੀ ਤੇ ਚੜ੍ਹਦਾ।
ਸੁਫ਼ਨੇ ਚ, ਆਖਦੇ ਚੁਰਾਸੀ ਭੁੱਲੀ ਨਹੀਂ
ਜ਼ਮੀਰ ਸਾਡੀ ਸੁੱਤੀ ਹਾਲੇ ਅੱਖ ਖੁੱਲ੍ਹੀ ਨਹੀਂ
ਛੇ-ਛੇ ਫੁੱਟ ਗੱਬਰੂ ਰਾਖ ਹੋ ਗਏ
ਦਿਨੋਂ ਦਿਨ ਪਾਣੀ ਸਿਰ ਜਾਵੇ ਚੜ੍ਹਦਾ।
ਤਰਲੇ ਕੱਢ-ਕੱਢ ਵੇਚਦੇ ਹਾਂ ਫਸਲਾਂ ਨੂੰ
ਬਾਹਰਲੇ ਮੁਲਕ ਭੇਜ ਦਿੱਤਾ ਨਸਲਾਂ ਨੂੰ
ਭਿੰਡਰਾਂਵਾਲਾ ਏਹੀਂ ਬਚਾਉਣਾ ਚਾਹੁੰਦਾ ਸੀ
ਅਨੰਦਪੁਰ ਦਾ ਮਤਾ ਦੱਸੋ ਕਿਹੜਾ ਪੜ੍ਹਦਾ।
ਚੁਰਾਸੀ ਯਾਦ ਹੁੰਦੀ ਏਹ ਹਾਲ ਹੁੰਦਾ ਨਾ
ਚੁੱਪ ਕਰਕੇ ਹੰਢਾਉਂਦੇ ਅਸੀਂ ਰਾਜ ਗੁੰਡਾ ਨਾ
ਬਰਸੀਆਂ ਤੋਂ ਲੰਗਰ ਖਾਕੇ ਘਰ ਮੁੜਦੇ
ਪਵਿੱਤਰ ਸ਼ਹਿਰਾਂ ਚ, ਵਿਕੇ ਬੀੜੀ ਜਰਦਾ।
ਸਜਾ ਖਤਮ ਹੋਈ ਸਿੰਘ ਰਿਹਾ ਹੋਏ ਨਹੀਂ
ਓਹਨਾਂ ਲਈ ਤੁਹਾਡੇ ਅੱਥਰੂ ਚੋਏ ਨਹੀਂ
ਟੱਬਰ ਮੁੱਕ ਗਏ ਘਰਾਂ ਨੂੰ ਜਿੰਦਰੇ
ਕੌਮ ਲਈ ਸਿਕੰਦਰਾ" ਅਣਖੀ ਹੀ ਲੜ੍ਹਦਾ।
ਮਰਨ ਤੋਂ ਕੋਈ ਵਿਰਲਾ ਹੀ ਡਰਦਾ
ਹਰ ਕੋਈ ਸ਼ਹਾਦਤ ਨਹੀਂਂ ਜੇ ਭਰਦਾ।
ਸਿਕੰਦਰ 790
ਪਿੰਡ ਠੱਠੀਆਂ ਅਮ੍ਰਿਤਸਰ
No comments:
Post a Comment