(ਜਨਮ ਦਿਨ ਮੁਬਾਰਕ)
ਜੀਵਨ ਵਿੱਚ ਹਰੇਕ ਦੇ, ਜਨਮ ਦਿਹਾੜੇ ਆਉਣ।
ਸੱਜਣ ਸੋਹਣੇ ਦਿਵਸ ਨੂੰ, ਚਾਵਾਂ ਨਾਲ ਮਨਾਉਣ।
ਆਵੇ-ਗਾ ਇਹ ਹਰ ਵਰ੍ਹੇ, ਕੁਦਰਤ ਦਾ ਹੈ ਨੇਮ।
ਪਹਿਲਾਂ ਨਾਲੋਂ ਵੱਧ ਵਧੇ, ਆਪਸ ਵਿੱਚ ਪ੍ਰੇਮ।
ਮਹਿਕੇ ਜੀਵਨ ਇਸ ਤਰ੍ਹਾਂ, ਜਿੱਦਾਂ ਫੁੱਲ ਗ਼ੁਲਾਬ।
ਜੀਵਨ ਵਿਚ ਨੇ ਜੋ ਲਏ, ਪੂਰੇ ਹੋਣ ਖਵਾਬ।
ਠੰਢੀ ਮਿੱਠੀ ਰੁਮਕਦੀ, ਮਹਿਕਾਂ ਛੱਡੇ ਪੌਣ।
ਮਾੜੀ ਆਵੇ ਖ਼ਬਰ ਨਾ, ਸੁੱਖ ਸੁਨੇਹੇ ਆਉਣ।
ਪਿਆਰ ਮੁਹੱਬਤ ਵਿਚ ਕਦੇ,ਆਵੇ ਨ ਕੁਈ ਤੋਟ।
ਜੋ ਕੁਝ ਵੀ ਹੋ ਲੋਚਦੇ, ਆਵੇ ਪੂਰਾ ਲੋਟ।
ਜਿਹੜੇ ਪਾਸੇ ਵੀ ਤੁਰੋਂ, ਹੋਵੇ ਜਿੱਤ ਨਸੀਬ।
ਦੋਖੀ ਕੋਈ ਨਾ ਮਿਲੇ, ਮਿੱਤਰ ਮਿਲਣ ਹਬੀਬ।
ਕੋਈ ਭੈੜੀ ਪੀੜ ਦਾ, ਭੋਗੋਂ ਨਾ ਸੰਤਾਪ।
ਚੇਤੇ ਰੱਖੋ ਰੱਬ ਨੂੰ, ਭੁੱਲੋਂ ਨਾ ਮਾਂ - ਬਾਪ।
ਦਿਲ਼ ਤੋਂ ਕਰਨਾ ਦੋਸਤੋ, ਕੁਦਰਤ ਨਾਲ ਪਿਆਰ।
ਇਸ ਕੁਦਰਤ ਦੇ ਕਾਰਨੇ, ਸੁੰਦਰ ਹੈ ਸੰਸਾਰ।
ਜਦ ਵੀ ਆਵੇ ਜਨਮ ਦਿਨ, ਲਾਓ ਦੋ ਦੋ ਰੁੱਖ।
ਜੇ ਧਰਤੀ 'ਤੇ ਰੁੱਖ ਨੇ, ਬਚਣਾ ਫੇਰ ਮਨੁੱਖ।
ਜੀਵਨ ਵਿਚ ਜੇ ਹੈ ਕਿਤੇ, ਮੁੱਕੇ ਕਾਲੀ ਰਾਤ।
ਹੋਵੇ ਸੁਰਖ਼ ਸਵੇਰ ਤੇ ਸੁਖ - ਲੱਧੀ ਪ੍ਰਭਾਤ।
ਲੰਘੇ ਸੌਖੀ ਜ਼ਿੰਦਗੀ, ਦੁੱਖ ਨ ਆਵੇ ਪਾਸ।
ਮਾਣੋਂ ਮੌਜ ਮੁਹੱਬਤਾਂ, 'ਸੂਫ਼ੀ' ਦੀ ਅਰਦਾਸ।
0-0-0
ਸੰਪਰਕ: 98555-43660.
No comments:
Post a Comment