ਤੂੰ ਨਾ ਆਇਆ ਨਾ ਚਿੱਠੀ ਆਈ !
ਅੰਬੀਆਂ ਨੂੰ ਪੈ ਗਏ ਨੇ ਬੂਰ ਵੇ ਸੱਜਣਾ !!
ਸਲ੍ਹ ਵਿਛੋੜੇ ਦੇ ਵੱਡ-ਵੱਡ ਖਾਵਣ !
ਮਿਲਣ ਦੀਆਂ ਘੜੀਆਂ ਦੂਰ ਵੇ ਸੱਜਣਾ !!
ਵਾਅਦਾ ਕਰ ਕੇ ਵੀ ਨਾ ਆਇਆ !
ਕਿਸ ਗੱਲ ਦਾ ਤੈਨੂੰ ਗਰੂਰ ਵੇ ਸੱਜਣਾ !!
ਸਾਰੇ ਚਾਅ ਸਾਡੇ ਮਰ-ਮੁੱਕ ਗਏ ਨੇ !
ਸੁਪਨੇ ਹੋ ਗਏ ਸਾਡੇ ਚੂਰ ਵੇ ਸੱਜਣਾ !!
ਰਾਤਾਂ ਦੀ ਨੀਂਦ ਉੱਡ-ਪੁੱਡ ਗਈ ਏ !
ਚੈਨ ਦਿਨ ਦਾ ਹੋਇਆ ਕਫ਼ੂਰ ਵੇ ਸੱਜਣਾ !!
ਬੇ-ਬਫ਼ਾ ਤੈਨੂੰ ਕਹਿ ਵੀ ਨਹੀਂ ਸਕਦੇ !
ਇਕ ਸ਼ਿਕਵਾ ਤੇਰੇ ਨਾਲ ਜ਼ਰੂਰ ਵੇ ਸੱਜਣਾ !!
ਅੱਜ ਹੱਡੀਆਂ ਦੀ ਮੁੱਠ ਰਹਿ ਗਏ !
ਕਹਿੰਦਾ ਸੈਂ ਜਨੰਤ ਦੀ ਹੂਰ ਵੇ ਸੱਜਣਾ !!
ਗਲੀ-ਗਲੀ ਸਾਡੇ ਚਰਚੇ ਹੁੰਦੇ ਨੇ !
ਤੇਰੇ ਇਸ਼ਕ ਨੇ ਕੀਤਾ ਮਸ਼ਹੂਰ ਵੇ ਸੱਜਣਾ !!
ਆਖਰੀ ਸਾਹਾਂ ਤੱਕ ਤੈਨੂੰ ਚਾਹੁੰਦੇ ਰਵਾਂਗੇ !
ਦਿਲ ਹੱਥੋਂ ਅਸੀਂ ਹਾਂ ਮਜਬੂਰ ਵੇ ਸੱਜਣਾ !!
ਰੱਬ ਕਰੇ ਕਿਆਮਤ ਹੋਵੇ, ਤੇ ਤੂੰ ਆਵੇਂ !
ਜਾਨ ਨਿਕਲੇ ਤੇਰੇ ਹਜ਼ੂਰ ਵੇ ਸੱਜਣਾ !!
***** ***** ***** *****
-=- ਸ੍ਰ: ਸੁਰਿੰਦਰ ਸਿੰਘ‘ ਮਿਉਂਦ ਕਲਾਂ,
(ਫਤਿਹਾਬਾਦ)=97287-43287
No comments:
Post a Comment