ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, June 2, 2022

ਵਦਧਾ ਚੱਲ - Ashok Tandi

 







ਚਨੌਤੀਆਂ ਦਰ ਚਨੌਤੀਆਂ ਤੇ ਸਿਰ ਕੰਡਿਆਂ ਦਾ ਤਾਜ ਹੈ। 
ਹਰੇਕ ਦੇ ਨਿਸ਼ਾਨੇ ਤੇ ਰਹਿਣਾ ਤੇ ਇਹ ਚੋਬਾਂ ਭਰਿਆ ਰਾਜ ਹੈ। 
ਸਾਹਮਣੇ ਹੈ ਅੱਗ ਦਾ ਦਰਿਆ ਤੇ ਉਸ ਪਾਰ ਜਾਣਾ ਵੀ ਜਰੂਰੀ, 
ਤੁਫ਼ਾਨੀ ਲਹਿਰਾਂ ਵਿੱਚ ਠਿਲਿਆ ਤੇਰਾ ਇਹ ਜਹਾਜ਼ ਹੈ। 

ਨਹੀਂ ਜਰਨਾ ਕਿਸੇ ਵੀ ਇਹ ਜੋ ਚੰਗਾ ਜਾਂ ਮਾੜਾ ਹੋ ਜਾਏ, 
ਵਿਰੋਧੀਆਂ ਦੀਆਂ ਸਾਜਿਸ਼ਾਂ ਤੇ ਚੀਕ-ਚਿਹਾੜੇ ਦਾ ਸਾਜ਼ ਹੈ। 

ਤੀਰ ਕਮਾਨਾ ਵਾਲੇ ਲਾਈ ਬੈਠੇ ਨੇ ਨਿਸ਼ਾਨੇ ਚਾਰੇ ਪਾਸੇ, 
ਸਾਬਾਸ਼! ਬੇਖੌਫ਼ ਪਰਿੰਦਾ, ਫਿਰ ਵੀ ਭਰ ਰਿਹਾ ਪਰਵਾਜ਼ ਹੈ। 
ਦਹਿਸ਼ਤਗਰਦ, ਗੁੰਡੇ, ਕਈ ਠੂੰਹੇ ਕਈ ਖੜੱਪੇ ਨੇ, 
ਡੱਟ ਕੇ ਮੁਕਾਬਲਾ ਕਰ ਰਿਹਾਂ, ਤੇਰੇ ਤੇ ਨਾਜ਼ ਹੈ। 

ਚੰਗੀ ਨੀਤ ਤੋਂ ਹੀ ਚੰਗੇ ਫਲ ਦੀ ਆਸ ਹੁੰਦੀ, 
ਤਬਦੀਲੀ ਤੇ ਸੁੱਧ ਵਾਤਾਵਰਣ, ਇਹੋ ਮੰਜਿਲ ਇਹੋ ਕਾਜ ਹੈ। 
ਵਦਧਾ ਚਲ 'ਟਾਂਡੀ' ਤਗੜਾ ਹੋ ਕੇ ਵਦਧਾ ਹੀ ਚਲ, 
ਕਰੋੜਾਂ ਵਿਚਾਰਿਆਂ-ਮਜਲੂਮਾਂ ਦੀ ਤੇਰੇ ਪਿੱਛੇ ਆਵਾਜ਼ ਹੈ।

Pakistani Femous Writter

No comments:

Post a Comment