ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, May 13, 2022

ਗੀਤਾਂ ਦੇ ਨਾਂਵੇਂ ਕਰਦੇ ਨੇ - Sonia Bharti




ਕੋੲੀ ਜਰ ਲੈਂਦਾ ਕੋਈ ਲੜ ਲੈਂਦਾ
ਕੋਈ ਭੁੱਜ ਲੈਂਦਾ ਕੋਈ ਸੜ ਲੈਂਦਾ 
ਕੋਈ ਮਜਬੂਰੀ ਵਿੱਚ ਚੁੱਪ ਰਹਿੰਦਾ 
ਕੋਈ ਡਰਦਾ ਹੀ ਕੁਝ ਨਾ ਕਹਿੰਦਾ
ਸਭ ਆਪਣੇ ਆਪਣੇ ਹਿੱਸੇ ਦਾ 
ਗੁੱਸਾ ਤਾਂ ਭਾਵੇਂ ਕਰਦੇ ਨੇ
ਕੁਝ ਲੋਕ ਮਗਰ ਜਜ਼ਬਾਤਾਂ ਨੂੰ 
ਗੀਤਾਂ ਦੇ ਨਾਂਵੇਂ ਕਰਦੇ ਨੇ 

ਕੋਈ ਇਨਕਲਾਬ ਨੂੰ ਲਿਖਦਾ ਏ 
ਕੋਈ ਗੀਤ ਹਿਜਰ ਵਿਚ ਭਖਦਾ ਏ 
ਕੋਈ ਪੀੜਾਂ ਤੇ ਮਜਬੂਰੀ ਨੂੰ 
ਦੁਨੀਆਂ ਸਿਰਨਾਵੇਂ ਕਰਦੇ ਨੇ 
ਕੁਝ ਲੋਕ ਮਗਰ ਜਜ਼ਬਾਤਾਂ ਨੂੰ 
ਗੀਤਾਂ ਦੇ ਨਾਂਵੇਂ ਕਰਦੇ ਨੇ 

ਹਥਿਆਰ ਪਿਆ ਕੋਈ ਚੁੱਕਦਾ 
ਕੋਈ ਵੈਰੀ ਦੁਸ਼ਮਣ ਨੂੰ ਟੁੱਕਦਾ
ਪਰ ਹਰਫ਼ਾਂ ਵਿੱਚ ਹੀ ਸ਼ੇਰ ਬਣਨ
ਉਂਝ ਅਸਲ ਚ ਭਾਵੇਂ ਡਰਦੇ ਨੇ 
ਕੁਝ ਲੋਕ ਮਗਰ ਜਜ਼ਬਾਤਾਂ ਨੂੰ 
ਗੀਤਾਂ ਦੇ ਨਾਵੇਂ ਕਰਦੇ ਨੇ 

ਕੋਈ ਰੋ ਰੋ ਆਪਣਾ ਗਮ ਦੱਸਦਾ
ਕੋਈ ਵੈਰ ਵਿਰੋਧੀ ਤੇ ਹੱਸਦਾ
ਆਪਣੇ ਸੀਨੇ ਦਾ ਗੁਭ ਗਲਾਟ
ਕਾਗਜ਼ ਦੀ ਹਿੱਕ ਤੇ ਧਰਦੇ ਨੇ
ਕੁਝ ਲੋਕ ਮਗਰ ਜਜ਼ਬਾਤਾਂ ਨੂੰ 
ਗੀਤਾਂ ਦੇ ਨਾਵੇਂ ਕਰਦੇ ਨੇ 

ਕੋਈ ਕਹੇ ਤੂਫਾਨ ਤੇ ਅੱਗ ਕਹੇ
ਕੋਈ ਆਪਣੀ ਹਦ ਤੋਂ ਵੱਧ ਕਹੇ
ਪਰ ਹਰਫ਼ਾਂ ਨਾਲ ਨਿਆਂ ਤਾਂ ਬਸ
ਕੁਝ ਟਾਂਵੇਂ ਟਾਂਵੇਂ ਕਰਦੇ ਨੇ 
ਕੁਝ ਲੋਕ ਮਗਰ ਜਜ਼ਬਾਤਾਂ ਨੂੰ
ਗੀਤਾਂ ਦੇ ਨਾਵੇਂ ਕਰਦੇ ਨੇ 

ਨਾ ਗੀਤਾਂ ਨੂੰ ਬਦਨਾਮ ਕਰੋ
ਕੁਝ ਵਧੀਆ ਆਪਣੇ ਨਾਮ ਕਰੋ 
ਲਿਖਤਾਂ ਰਾਹੀਂ ਸੱਚੇ ਲੇਖਕ 
ਆਪਣੇ ਪਰਛਾਵੇਂ ਕਰਦੇ ਨੇ 
ਕੁਝ ਲੋਕ ਮਗਰ ਜਜ਼ਬਾਤਾਂ ਨੂੰ 
ਗੀਤਾਂ ਦੇ ਨਾਵੇਂ ਕਰਦੇ ਨੇ.....

 

No comments:

Post a Comment