ਪੌੜੀ ਪਈ ਹੋਈ ਸੀ ਉੱਪਰ ਦੱਸ ਮਿੱਤਰਾ ਤੂੰ ਲਾਉਂਦਾ ਕਿਉਂ ਨਹੀਂ,
ਦਿਲ ਵਿੱਚ ਪਈ ਹੋਈ ਖੋਟ ਦੱਸ ਮਿੱਤਰਾ ਤੂੰ ਭੁਲਾਉਂਦਾ ਕਿਉਂ ਨਹੀਂ,
ਮਾੜਾ ਵਕਤ ਨਹੀਂ ਕਿਸੇ ਦਾ ਵੀ ਬੇਲੀ ਕਿਸ ਤੇ ਕਦੋਂ ਆ ਜਾਵੇ,
ਪਰ ਖੁਦਾ ਮੈਂਨੂੰ ਇਹ ਨਿਹਮਤ ਬਖਸੀਂ ਮਨ ਵਿੱਚ ਮੈਲ ਨਾ ਆਵੇ,
ਆਪ ਤੋਂ ਨੀਵਾਂ ਦੇਖ ਦੂਜੇ ਨੂੰ ਕਿਉਂ ਬੰਦੇ ਨੂੰ ਸਕੂਨ ਜਿਹਾ ਆਵੇ,
ਸ਼ਰਨ ਮੂੰਹ ਦੀਆਂ ਮਿੱਠੀਆਂ ਗੱਲਾਂ ਨਾਲ ਕਿਉਂ ਦੁਨੀਆਂ ਨੂੰ ਭਰਮਾਵੇਂ।
ਸ਼ਰਨਜੀਤ ਕੌਰ ਜੋਸਨ।।।
No comments:
Post a Comment